ਸੂਰਜਪੁਰ ,ਸਮਾਜ ਵੀਕਲੀ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਰਜਪੁਰ ਦੇ ਜ਼ਿਲ੍ਹਾ ਕੁਲੈਕਟਰ ਨੂੰ ਨੌਜਵਾਨ ਦੇ ਥੱਪੜ ਮਾਰਨ ਦੇ ਦੋਸ਼ ਹੇਠ ਅੱਜ ਇਸ ਅਹੁਦੇ ਤੋਂ ਹਟਾ ਕੇ ਸਕੱਤਰੇਤ ਵਿਚ ਤਾਇਨਾਤ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਇਹ ਕਾਰਵਾਈ ਇਸ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤੀ।
ਇਸ ਵੀਡੀਓ ਵਿਚ ਕੋਵਿਡ-19 ਲੌਕਡਾਊਨ ਦੌਰਾਨ ਕਲੈਕਟਰ ਨੌਜਵਾਨ ਨੂੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ ਤੇ ਉਸ ਦਾ ਫੋਨ ਖੋਹ ਕੇ ਜ਼ਮੀਨ ’ਤੇ ਸੁੱਟਦਾ ਹੈ। ਉਹ ਪੁਲੀਸ ਅਫਸਰ ਨੂੰ ਵੀ ਕਹਿ ਰਿਹਾ ਸੀ ਕਿ ਨੌਜਵਾਨ ਦੀ ਹੋਰ ਕੁਟਾਈ ਕੀਤੀ ਜਾਵੇ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਹਰ ਪਾਸਿਉਂ ਨਿਖੇਧੀ ਹੋ ਰਹੀ ਸੀ। ਦੂਜੇ ਪਾਸੇ ਕਲੈਕਟਰ ਰਣਬੀਰ ਸ਼ਰਮਾ ਨੇ ਕਿਹਾ ਕਿ ਨੌਜਵਾਨ ਨੇ ਅਧਿਕਾਰੀਆਂ ਕੋਲ ਝੂਠ ਬੋਲਿਆ ਤੇ ਦੁਰਵਿਹਾਰ ਕੀਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly