ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਮੁਜ਼ਾਹਰੇ ਦੌਰਾਨ ਛੇ ਘੰਟੇ ਆਡੀਟੋਰੀਅਮ ’ਚ ਫਸੇ ਰਹੇ ਤੇ ਦੋ ਸਮਾਗਮਾਂ ’ਚ ਨਹੀਂ ਜਾ ਸਕੇ। ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਤੇ ਉਪ ਪ੍ਰਧਾਨ ਸਾਕੇਤ ਮੂਨ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਤਾਂ ਕਿ ਮੰਤਰੀ ਦੇ ਨਿਕਲਣ ਲਈ ਰਾਹ ਪੱਧਰਾ ਕੀਤਾ ਜਾ ਸਕੇ ਤੇ ਪੁਲੀਸ ਨੇ ਵੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਪਰ ਉਹ ਨਹੀਂ ਮੰਨੇ। ਵਿਦਿਆਰਥੀ ਯੂਨੀਅਨ ਦੇ ਆਗੂ ਬਾਅਦ ’ਚ ਪੋਖਰਿਆਲ ਨੂੰ ਮਿਲੇ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਸਵਾ ਚਾਰ ਵਜੇ ਉੱਥੋਂ ਨਿਕਲੇ। ਹਾਲਾਂਕਿ ਉਪ ਕੁਲਪਤੀ ਨਾਲ ਵਿਦਿਆਰਥੀਆਂ ਦੀ ਮੁਲਾਕਾਤ ਨਹੀਂ ਹੋ ਸਕੀ।