ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅਮਨ ਇੰਟਰਟੇਂਮੈਟ ਅਤੇ ਕਰਮਜੀਤ ਸਿੰਘ ਗਿੱਲ ਦੀ ਪੇਸ਼ਕਸ਼ ਟਰੈਕ ‘ਚੰਦ ਕੁਰ’ ਨਾਲ ਗਾਇਕ ਗੁਰਬਖਸ਼ ਸ਼ੌਂਕੀ ਇਕ ਵਾਰ ਫਿਰ ਸੰਗੀਤ ਖੇਤਰ ਵਿਚ ਧਮਾਲ ਰਿਹਾ ਹੈ। ਇਸ ਟਰੈਕ ਸਬੰਧੀ ਗੱਲਬਾਤ ਕਰਦਿਆਂ ਗਾਇਕ ਗੁਰਬਖਸ਼ ਸੌਂਕੀ ਨੇ ਦੱਸਿਆ ਕਿ ਇਸ ਨੂੰ ਮਧੁਰ ਸੰਗੀਤਕ ਧੁੰਨਾਂ ਨਾਲ ਸੰਗੀਤਕਾਰ ਰੋਮੀ ਸਿੰਘ ਨੇ ਸ਼ਿੰਗਾਰਿਆ ਹੈ ਅਤੇ ਇਸ ਨੂੰ ਕਰਨੈਲ ਸਿੰਘ ਸਿੱਧੂ ਨੇ ਕਲਮਬੱਧ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਇਕ ਗੁਰਬਖਸ਼ ਸ਼ੌਂਕੀ ਦਰਜ਼ਨਾ ਸਿੰਗਲ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ ਅਤੇ ਇਸ ਟਰੈਕ ਨੂੰ ਸ਼ੋਸ਼ਲ ਮੀਡੀਏ ਰਾਹੀਂ ਵੱਖ-ਵੱਖ ਸਾਈਟਾਂ, ਯੂ ਟਿਊਬ ਚੈਨਲ ਅਤੇ ਹੋਰ ਸੰਗੀਤ ਦੇ ਮਾਧਿਅਮ ਰਾਹੀਂ ਲੋਕ ਪ੍ਰਵਾਨ ਕਰ ਰਹੇ ਹਨ। ਜਿਸ ਬਦਲੇ ਗਾਇਕ ਸ਼ੌਂਕੀ ਨੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸ਼ੁਕਰਾਨਾ ਕੀਤਾ ਹੈ।