ਮਾਨਸਾ (ਸਮਾਜ ਵੀਕਲੀ) ( ਔਲਖ ): ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸਿਹਤ ਮੁਲਾਜ਼ਮਾਂ ਵੱਲੋਂ ਅੱਜ ਡਾਇਰੈਕਟਰ ਦਫਤਰ ਦਾ ਘਿਰਾਓ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸਿਹਤ ਮੁਲਾਜਮ ਠੇਕੇ ਤੇ ਭਰਤੀ ਸਿਹਤ ਕਰਮੀਆਂ ਨੂੰ ਰੈਗੂਲਰ ਕਰਵਾਉਣ,ਨਵਨਿਯੁਕਤ 1263 ਸਿਹਤ ਕਰਮੀਆਂ ਦਾ ਪਰਖ਼ਕਾਲ 2 ਸਾਲ ਕਰਵਾਉਣ, ਕੋਰੋਨਾ ਮਹਾਮਾਰੀ ਦੌਰਾਨ ਕੀਤੇ ਕੰਮਾਂ ਬਦਲੇ ਸਪੈਸ਼ਲ ਭੱਤਾ ਜਾਰੀ ਕਰਵਾਉਣ ਅਤੇ ਬਠਿੰਡਾ ਸੰਘਰਸ਼ ਸਮੇਂ ਮੁਲਾਜ਼ਮਾਂ ਆਗੂਆਂ ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ |
ਪਿਛਲੇ 33 ਦਿਨਾਂ ਤੋਂ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਸਿਹਤ ਮੁਲਾਜ਼ਮ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹਨ ਪਰ ਸਿਹਤ ਵਿਭਾਗ ਅਤੇ ਸਰਕਾਰ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਇਸ ਕਰਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ 23 ਫਰਵਰੀ ਨੂੰ ਡਾਇਰੈਕਟਰ ਦਫਤਰ ਘੇਰਨ ਦਾ ਪ੍ਰੋਗਰਾਮ ਉਲੀਕਿਆ ਹੈ| ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਮਾਨਸਾ ਜਿਲ੍ਹੇ ਦੇ ਤਿੰਨਾਂ ਬਲਾਕਾਂ ਖਿਆਲਾ ਕਲਾ,ਬੁਢਲਾਡਾ ਅਤੇ ਸਰਦੂਲਗੜ੍ਹ ਵਿਚੋਂ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਰਵਾਨਾ ਹੋਏ ਹਨ |
ਇਸ ਮੌਕੇ ਸਿਹਤ ਸੰਘਰਸ਼ ਕਮੇਟੀ ਆਗੂ ਆਗੂ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਮੁਲਾਜ਼ਮਾਂ ਵਿੱਚ ਆਪਣੀਆਂ ਮੰਗਾਂ ਨੂੰ ਮੰਗਵਾਉਣ ਪ੍ਰਤੀ ਪੂਰਾ ਉਤਸਾਹ ਹੈ |ਅਜ ਖਾਸ ਤੌਰ ਤੇ ਫੀਮੇਲ ਸਟਾਫ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ ਇਸ ਮੌਕੇ ਜਿਲ੍ਹਾ ਪ੍ਰਧਾਨ ਚਾਨਣਦੀਪ ਸਿੰਘ ਜਰਨਲ ਸਕੱਤਰ ਸੰਜੀਵ ਕੁਮਾਰ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ,ਮਲਕੀਤ ਸਿੰਘ, ਹਰਨੈਲ ਸਿੰਘ,ਗੁਰਪਾਲ ਸਿੰਘ,ਨਿਰਭੈ ਸਿੰਘ,ਰਾਜਵੀਰ ਕੌਰ,ਕਿਰਨਜੀਤ ਕੌਰ,ਸੀਮਾ ਰਾਣੀ,ਬਬਲੀ ਕੌਰ,ਬਲਜੀਤ ਰਾਣੀ, ਵਰਿੰਦਰ ਕੌਰ ਆਦਿ ਸਿਹਤ ਮੁਲਾਜਮ ਹਾਜ਼ਰ ਸਨ।