ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਦੀ ਚੋਣ ਲਈ ਸਾਬਕਾ ਮੇਅਰ ਅਰੁਣ ਸੂਦ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਭਲਕੇ ਪ੍ਰਧਾਨ ਐਲਾਨੇ ਜਾਣ ਦੀ ਪੂਰੀ ਸੰਭਾਵਨਾ ਹੈ। ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਲਈ ਅੱਜ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਸੀ। ਇਸ ਦੌਰਾਨ ਸਾਬਕਾ ਮੇਅਰ ਅਤੇ ਵਾਰਡ ਨੰਬਰ 8 ਤੋਂ ਕੌਂਸਲਰ ਅਰੁਣ ਸੂਦ ਨੇ 39 ਪ੍ਰਸਤਾਵਾਂ ਦੇ ਨਾਲ ਪ੍ਰਧਾਨ ਲਈ ਅਤੇ ਭਾਜਪਾ ਦੇ ਮੌਜੂਦਾ ਪ੍ਰਧਾਨ ਸੰਜੇ ਟੰਡਨ ਨੇ ਭਾਜਪਾ ਕੌਮੀ ਕੌਂਸਲ ਲਈ ਨਾਮਜ਼ਦਗੀ ਪੱਤਰ ਭਾਜਪਾ ਦੇ ਕੌਮੀ ਸਕੱਤਰ ਸੱਤਿਆ ਕੁਮਾਰ ਕੋਲ ਦਾਖ਼ਲ ਕੀਤੇ। ਇਸ ਤਰ੍ਹਾਂ ਸ਼ਾਮ 5 ਵਜੇ ਤੱਕ ਦੋਵਾਂ ਅਹੁਦਿਆਂ ਲਈ ਇਕ-ਇਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ। ਪ੍ਰਧਾਨਗੀ ਦੇ ਅਹੁਦੇ ਲਈ ਕੇਵਲ ਅਰੁਣ ਸੂਦ ਵੱਲੋਂ ਹੀ ਕਾਗਜ਼ ਭਰੇ ਜਾਣ ’ਤੇ ਚੰਡੀਗੜ੍ਹ ਭਾਜਪਾ ਦੇ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕੌਮੀ ਕਾਰਜਕਾਰਨੀ ਮੈਂਬਰ ਕਮਲਾ ਸ਼ਰਮਾ, ਰਘੁਵੀਰ ਲਾਲ ਅਰੋੜਾ, ਰਾਮਵੀਰ ਭੱਟੀ, ਭੀਮਸੈਨ ਅਗਰਵਾਲ, ਪ੍ਰੇਮ ਕੌਸ਼ਿਕ, ਚੰਦਰਸ਼ੇਖਰ, ਆਸ਼ਾ ਜਸਵਾਲ, ਮੇਅਰ ਰਾਜ ਬਾਲਾ ਮਲਿਕ, ਰਵੀਕਾਂਤ ਸ਼ਰਮਾ, ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਗੁਰਪ੍ਰੀਤ ਸਿੰਘ ਢਿੱਲੋਂ, ਚੰਦਰਾਵਤੀ ਸ਼ੁਕਲਾ, ਸੁਨੀਤਾ ਧਵਨ, ਹੀਰਾ ਨੇਗੀ, ਅਨਿਲ ਦੂੂਬੇ, ਕੰਵਰ ਰਾਣਾ, ਸ਼ਿਪਰਾ ਬਾਂਸਲ, ਗਜਿੰਦਰ ਸ਼ਰਮਾ, ਰਾਜ ਕਿਸ਼ੋਰ ਸਮੇਤ ਕਈ ਭਾਜਪਾ ਆਗੂ ਹਾਜ਼ਰ ਸਨ।
INDIA ਚੰਡੀਗੜ੍ਹ ਭਾਜਪਾ ਪ੍ਰਧਾਨ ਦੀ ਚੋਣ ਲਈ ਅਰੁਣ ਸੂਦ ਨੇ ਭਰੀ ਨਾਮਜ਼ਦਗੀ