(ਸਮਾਜ ਵੀਕਲੀ)
ਚੰਗੇ ਚੰਗੇ ਕਾਰਜ਼ਾਂ ਤੋਂ ਬੀਬਾ ਮੂੰਹ ਨਹੀਂ ਘੁੰਮਾਈਦਾ,
ਪਰ ਬੁਰੀਆਂ ਅਲਾਮਤਾਂ ਨੂੰ ਦਿਲ ‘ਚੋਂ ਭਜਾਈਦਾ।
ਤੂੰ ਕਰੀ ਚੱਲ ਨੇਕ ਕੰਮ,ਏਥੇ ਹੀ ਗਿਣ ਹੋਣੇ ਆਂ,
ਵਾਧੇ ਘਾਟੇ ਚੰਗੇ ਜਾਂ ਮੰਦੇ ਏਥੇ ਹੀ ਮਿਣ ਹੋਣੇ ਆਂ,
ਮਗਰ ਪਈਆਂ ਔਕੜਾਂ ਨੂੰ ਹੀ ਹੱਲ ਕਰ ਜਾਈਦਾ,
ਕਿ ਲੋਕ ਪੱਖੀ ਹਾਸਲਾਂ ਦੇ ਦੇਖ ਅਥਾਹ ਮੁੱਲ ਪੈਂਦੇ ਨੇ,
ਸਮਿਆਂ ਦੀ ਮੰਡੀ ਵਿੱਚ ਸਨਮਾਨ ਵੀ ਬੜਾ ਲੈਂਦੇ ਨੇ,
ਉਦਾਸੀਆਂ ਨੂੰ ਦੂਰ ਕਰ,ਸਿੱਧੇ ਪੈਂਡੇ ਵੱਲ ਪਾਈਦਾ,
ਲੁੱਟਾਂ ਖੋਹਾਂ ‘ਚ ਲਈ ਜਾਣ ਕਲ਼ਾਵੇ ‘ਚ ‘ਸਮਾਨ ਓਇ
ਤੰਗ ਦਿਲੀ ਲੋਭਤਾ ਦਾ ਬੀਮਾਰ ਹੈ ਵਿਗਿਆਨ ਓਇ,
ਮੌਕਾਬਾਜ਼ੀ ਸ਼ੁਹਰਤਾਂ ਦਾ ਟਿੱਕਾ ਮੱਥੇ ਨਹੀਂ ਲਗਾਈਦਾ !
ਆਪੋ ਧਾਪੀ ਪਈ ਏਥੇ ਕਿਵੇਂ ਹੈ ਪੈਸਾ ‘ਕੱਠਾ ਕਰਨਾ,
ਮਾੜਿਆਂ ਤੋਂ ਖੋਹ ਖੋਹਕੇ ਨਾਸਾਂ ਤੱਕ ਹੈਗਾ ਭਰਨਾ,
ਓ ਬੰਦਿਆ! ਚੌਧਰ ਦੀ ਦੌੜ ‘ਚ ਕਦੇ ਨਹੀਂਓਂ ਆਈਦਾ !
ਚੰਗੇ ਬੰਦੇ ਦੁਨੀਆਂ ਦੇ,ਦੇਖ ਪੜ੍ਹ ਸਿੱਖ, ਲੈ ਕਿਤਾਬਾਂ ਨੂੰ,
ਬਰਾਬਰੀ ਤੇ ਸਮਾਨਤਾ ਦੇ ਸਿਰਜ਼ ਲੈਣ ਵਾਲੇ ਖਾਬਾਂ ਨੂੰ,
ਸ਼ਬਦਾਂ ਦੀ ਆਤਮਾ ਨੂੰ ਸਿਰੇ ਤੋੜ ਖੁਦ ਹੀ ਨਿਭਾਈਦਾ..
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly