(ਸਮਾਜ ਵੀਕਲੀ)
ਸਿਫ਼ਤ ਕੋਈ ਕਲਮ ਲਿੱਖ ਨਹੀਂ ਸਕਦੀ
ਕਿਸੇ ਕਵੀ ਦੇ ਬੋਲਾਂ ਤੋਂ ਤੇਰਾ ਅਲੰਕਾਰ ਵੱਡਾ
ਤੇਰੇ ਅਦੁੱਤੀ ਸਨ ਸਾਰੇ ਚੋਜ ਦਾਤਿਆ
ਤੁਸਾਂ ਦਿੱਤਾ ਸਾਨੂੰ ਅਨੰਦਪੁਰ ਪਹਿਰੇਦਾਰ ਵੱਡਾ
ਗਿੱਦੜਾਂ ਨੂੰ ਬਣਾ ਦਿੱਤਾ ਸ਼ੇਰ ਮਾਲਕਾ
ਅਣਖ ਇੱਜਤ ਦਾ ਦਿੱਤਾ ਸਾਨੂੰ ਹਥਿਆਰ ਵੱਡਾ
ਚਿੜੀਆਂ ਕੋਲੋਂ ਤੁੜਾ ਦਿੱਤੇ ਬਾਜ਼ ਵੀ
ਤੇਰੇ ਬਖਸ਼ੇ ਘੁੱਟ ਪਾਹੁਲ ਦਾ ਉਹ ਸੰਸਕਾਰ ਵੱਡਾ
ਸਰਬੰਸ ਦਿੱਤਾ ਵਾਰ ਸਾਡੇ ਲਈ
ਅੱਜ ਫ਼ਿਰਦਾ ਜਹਾਨ ਤੇ ਤੇਰਾ ਪੰਥ ਪਰਿਵਾਰ ਵੱਡਾ
ਕਾਗਜ ਕਲਮ ਸਿਆਹੀ ਨਹੀਂ ਬਣੀ ਅਜੇ ਤੱਕ
ਜੋ ਲਿੱਖ ਦੇਵੇ ਕਲਗੀਧਰ ਤੇਰੇ ਗੁਣਾਂ ਦਾ ਭੰਡਾਰ ਵੱਡਾ
ਜਿਹੜਾ ਲਿੱਖ ਦੇਵੇ ਤੇਰਾ ਇਕ ਗੁਣ
ਅਸੀਂ ਮੰਨ ਲਵਾਂਗੇ ਓਹਨੂੰ ਜਹਾਨ ਤੇ ਕਲਮਕਾਰ ਵੱਡਾ
ਪੰਥ ਗੁਰੂ ਦਾ ਮੰਨਣਾ ਪੈਣਾ ਏ ਹੁਕਮ ਸਾਨੂੰ
ਚੇਲਾ ਬਣ ਦੱਸਿਆ ਕਰਨਾ ਪੰਥ ਗੁਰੂ ਦਾ ਸਤਿਕਾਰ ਵੱਡਾ
ਰਹਿਣੀ ਰਹੈ ਸੋਈ ਸਿੱਖ ਮੇਰਾ ਦੇ ਬੋਲ ਤੇਰੇ
ਤੁਸਾਂ ਕਰਨਾ ਦੱਸ ਦਿੱਤਾ ਰਹਿਣੀ ਤੇ ਰਹਿਤ ਨੂੰ ਪਿਆਰ ਵੱਡਾ
ਪਰ ਇਸਤਰੀ ਨੂੰ ਮੰਨਣਾ ਮਾਂ ਭੈਣ ਹੈ
ਕਰ ਦਿੱਤਾ ਆਪਣੇ ਸਿੰਘਾਂ ਦਾ ਤੁਸਾਂ ਸੁੱਚਾ ਕਿਰਦਾਰ ਵੱਡਾ
ਫ਼ਰਕ ਨਹੀਂ ਕੀਤਾ ਪੁੱਤਾਂ ਤੇ ਸਿੰਘਾਂ ਵਿੱਚ
ਦੱਸ ਦਿੱਤਾ ਤੁਸੀਂ ਜੱਗ ਨੂੰ ਹੁੰਦਾ ਸਦਾ ਤੇਰਾ ਸਿੰਘਦਾਰ ਵੱਡਾ
ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly