ਨਵੀਂ ਦਿੱਲੀ (ਸਮਾਜ ਵੀਕਲੀ) :ਆਮਦਨ ਕਰ ਵਿਭਾਗ ਨੇ ਚੇਨੱਈ ਆਧਾਰਿਤ ਆਈਟੀ ਇੰਫਰਾਸਟ੍ਰਕਚਰ ਗਰੁੱਪ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ 1,000 ਕਰੋੜ ਰੁਪਏ ਦਾ ਕਾਲਾ ਧਨ ਬਰਾਮਦ ਕੀਤਾ ਹੈ। ਇਹ ਛਾਪੇ ਚੇਨੱਈ ਅਤੇ ਮਦੁਰਾਈ ’ਚ ਪੰਜ ਥਾਵਾਂ ’ਤੇ ਮਾਰੇ ਗਏ ਸਨ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਨੇ ਕਿਹਾ ਕਿ ਛਾਪਿਆਂ ਦੌਰਾਨ ਸਿੰਗਾਪੁਰ ’ਚ ਰਜਿਸਟਰਡ ਕੰਪਨੀ ’ਚ ਨਿਵੇਸ਼ ਦੇ ਸਬੂਤ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਦੋ ਕੰਪਨੀਆਂ ਬਣਾ ਕੇ ਧੋਖਾਧੜੀ ਕੀਤੀ ਗਈ ਸੀ। ਜਿਸ ਕੰਪਨੀ ’ਤੇ ਛਾਪੇ ਮਾਰੇ ਗਏ ਉਸ ਨੇ ਮਾਮੂਲੀ ਰਕਮ ਜਦਕਿ 28 ਫ਼ੀਸਦੀ ਸ਼ੇਅਰਾਂ ਵਾਲੀ ਕੰਪਨੀ ਨੇ ਤਕਰੀਬਨ ਪੂਰੀ ਰਕਮ ਨਿਵੇਸ਼ ਕੀਤੀ ਹੋਈ ਸੀ।
HOME ਚੇਨੱਈ ਆਧਾਰਿਤ ਕੰਪਨੀ ਤੋਂ ਇਕ ਹਜ਼ਾਰ ਕਰੋੜ ਰੁਪਏ ਦਾ ਕਾਲਾ ਧਨ ਬਰਾਮਦ