ਚੀਨ ਦੀ ਕੋਲਾ ਖਾਣ ਵਿੱਚ ਗੈਸ ਚੜ੍ਹਨ ਨਾਲ 18 ਮਜ਼ਦੂਰਾਂ ਦੀ ਮੌਤ

ਪੇਈਚਿੰਗ (ਸਮਾਜ ਵੀਕਲੀ) : ਚੀਨ ਦੀ ਇਕ ਕੋਲਾ ਖਾਣ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ ਇਹ ਘਟਨਾ ਚੋਂਗਕਿੰਗ ਨਗਰ ਨਿਗਮ ਦੇ ਯੋਗਚੁਆਨ ਜ਼ਿਲ੍ਹੇ ਵਿੱਚ ਸਥਿਤ ਦੀਆਓਸ਼ੁਈਦੋਂਗ ਕੋਲਾ ਖਾਣ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਵਾਪਰੀ। ਪੁਲੀਸ ਅਤੇ ਫਾਇਰਬ੍ਰਿਗੇਡ ਦੇ ਅਧਿਕਾਰੀਆਂ ਸਮੇਤ ਹੋਰ ਟੀਮਾਂ ਖਾਣ ਵਿੱਚ ਫਸੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ।

Previous articleਪੰਜਾਬ ਦੇ ਸਾਬਕਾ ਖਿਡਾਰੀ ਆਪਣੇ ਕੌਮੀ ਸਨਮਾਨ ਮੋੜਨ ਲਈ ਦਿੱਲੀ ਰਵਾਨਾ
Next articleਰਾਸ਼ਟਰਪਤੀ ਦਾ ਹਲਫ਼ਦਾਰੀ ਸਮਾਗਮ ਵਰਚੁਅਲ ਸੰਮੇਲਨ ਵਾਂਗ ਹੋਵੇਗਾ: ਬਾਇਡਨ