ਪੇਈਚਿੰਗ (ਸਮਾਜ ਵੀਕਲੀ) : ਪੂਰਬੀ ਚੀਨ ਦੇ ਤਿਆਨਜਿਨ ’ਚ ਆਈਸਕ੍ਰੀਮ ’ਚ ਕਰੋਨਾਵਾਇਰਸ ਮਿਲਿਆ ਹੈ। ਇਸ ਨੂੰ ਦੇਖਦਿਆਂ ਸਰਕਾਰ ਨੇ ਆਈਸਕ੍ਰੀਮ ਦੇ ਡੱਬੇ ਵਾਪਸ ਸੱਦ ਲਏ ਹਨ। ਆਈਸ ਕ੍ਰੀਮ ਬਣਾਉਣ ਵਾਲੀ ਦਾਕਿਆਓਦਾਓ ਫੂਡ ਕੰਪਨੀ ਲਿਮਟਿਡ ਨੂੰ ਸੀਲ ਕਰਕੇ ਉਸ ਦੇ ਮੁਲਾਜ਼ਮਾਂ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ।
ਸਰਕਾਰੀ ਬਿਆਨ ਮੁਤਾਬਕ ਅਜੇ ਤੱਕ ਆਈਸਕ੍ਰੀਮ ਤੋਂ ਕਿਸੇ ਨੂੰ ਵਾਇਰਸ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਤਿਆਨਜਿਨ ’ਚ ਆਈਸਕ੍ਰੀਮ ਦੇ 390 ਡੱਬੇ ਵੇਚੇ ਗਏ ਸਨ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ ਜਿਨ੍ਹਾਂ ਆਈਸਕ੍ਰੀਮ ਖਾਧੀ ਸੀ। ਸਰਕਾਰ ਨੇ ਕਿਹਾ ਕਿ ਆਈਸਕ੍ਰੀਮ ’ਚ ਨਿਊਜ਼ੀਲੈਂਡ ਦੇ ਮਿਲਕ ਪਾਊਡਰ ਅਤੇ ਯੂਕਰੇਨ ਦੇ ਵ੍ਹੇਅ ਪਾਊਡਰ ਦੀ ਵਰਤੋਂ ਕੀਤੀ ਗਈ ਸੀ।