(ਸਮਾਜ ਵੀਕਲੀ)
ਟਿੱਬਿਆਂ ਨੂੰ ਮਹਿਕਣ ਲਾ ਦਿੰਦੇ ਨੇ ਚਿੱਬੜ।
ਵਾਹਵਾਂ ਨੂੰ ਰੁਮਕਣ ਲਾ ਦਿੰਦੇ ਨੇ ਚਿੱਬੜ।
ਖੋਹਣ ਅਤੇ ਹੜਪਣ ਲਾ ਦਿੰਦੇ ਨੇ ਚਿੱਬੜ।
ਬੱਚਿਆਂ ਜਿਉਂ ਭੁੜਕਣ ਲਾ ਦਿੰਦੇ ਨੇ ਚਿੱਬੜ।
ਰਿਸਤਾ ਜੋ ਮਹਿਕਾਂ ਦਾ ਰੂਹਾਂ ਸੰਗ ਜੁੜਿਆ,
ਅਪਣੇ ਵੱਲ ਖਿਸਕਣ ਲਾ ਦਿੰਦੇ ਨੇ ਚਿੱਬੜ।
ਮਿਠਾਸ ਨਾਲ ਭਰੇ ਜਦ ਜੋਬਨ ‘ਤੇ ਹੁੰਦੇ,
ਫਿਰ ਦਿਲ ਨੂੰ ਧੜਕਣ ਲਾ ਦਿੰਦੇ ਨੇ ਚਿੱਬੜ।
ਇਹ ਕੁਦਰਤ ਦੇ ਤੋਹਫ਼ੇ ਅਨਮੋਲ ਹਨ ਬੜੇ,
ਚਿਹਰਿਆਂ ਨੂੰ ਲਿਸ਼ਕਣ ਲਾ ਦਿੰਦੇ ਨੇ ਚਿੱਬੜ।
ਸੈਲ ਘਟਣ ‘ਤੇ ਕਰਿਆਂ ਸੇਵਨ ਇਹਨਾਂ ਦਾ,
ਡਿੱਗਿਆਂ ਨੂੰ ਗਰਜਣ ਲਾ ਦਿੰਦੇ ਨੇ ਚਿੱਬੜ।
‘ਬੋਪਾਰਾਏ’ ਗੁਣ ਭਰਪੂਰ ਚਟਨੀ ਬਣੇ ,
ਖਾਣ ਲਈ ਤਰਸਣ ਲਾ ਦਿੰਦੇ ਨੇ ਚਿੱਬੜ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly