(ਸਮਾਜ ਵੀਕਲੀ)
ਕਹਿੰਦੇ ਨੇ ਚਿੰਤਾ ਚਿਤਾ ਸਮਾਨ ਹੈ।ਚਿਤਾ ਮੁਰਦੇ ਨੂੰ ਸਾੜਦੀ ਹੈ ਅਤਿ ਚਿੰਤਾ ਜਿਊਂਦੇ ਜੀਅ ਸਾੜ ਦਿੰਦੀ ਹੈ।ਫਿਰ ਤਾਂ ਚਿੰਤਾ ਚਿਤਾ ਤੋਂ ਵੱਧ ਖ਼ਤਰਨਾਕ ਹੈ।ਮੋਏ ਨੇ ਤਾਂ ਸੜਨਾ ਹੀ ਹੁੰਦਾ ਹੈ।ਉਸਨੂੰ ਚਿਤਾ ਤਕਲੀਫ਼ ਨਹੀਂ ਦਿੰਦੀ।ਉਸ ਦੀਆਂ ਇੰਦਰੀਆਂ ਕੁਝ ਮਹਿਸੂਸ ਨਹੀਂ ਕਰ ਸਕਦੀਆਂ।ਪਰ ਚਿੰਤਾ, ਇਹ ਤਾਂ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਹੈ।ਬੰਦਾ ਜਿਊਂਦੇ ਜੀਅ ਸੜਦਾ ਹੈ।
ਚਿੰਤਿਤ ਮਨੁੱਖ ਜ਼ਿੰਦਗੀ ਦੀ ਹਰ ਚੰਗੇ ਪੱਖ ਤੋਂ ਵਾਂਝਾ ਰਹਿ ਜਾਂਦਾ ਹੈ।ਉਹ ਹਰ ਵੇਲੇ ਪ੍ਰੇਸ਼ਾਨੀ ਦੀ ਘੁੰਮਣਘੇਰੀ ਵਿੱਚ ਫਸਿਆ ਰਹਿੰਦਾ ਹੈ।ਫ਼ਿਕਰ ਤੇ ਪ੍ਰੇਸ਼ਾਨੀ ਦੇ ਆਲਮ ਵਿੱਚ ਉਲਝਿਆ ਮਨੁੱਖ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਖ਼ੁਸ਼ੀਆਂ ਨੂੰ ਮਾਨਣ ਤੋਂ ਵਾਂਝਾ ਰਹਿ ਜਾਂਦਾ ਹੈ।ਉਹ ਵਰਤਮਾਨ ਵਿੱਚ ਨਾ ਜੀ ਕੇ ਭਵਿੱਖ ਵਿੱਚ ਜਿਊਂਦਾ ਹੈ।ਹਰ ਪਲ ਉਸ ਨੂੰ ਇਹੀ ਫ਼ਿਕਰ ਲੱਗੀ ਰਹਿੰਦੀ ਹੈ ਅੱਗੇ ਕੀ ਹੋਣ ਵਾਲਾ ਹੈ ।ਜ਼ਿੰਦਗੀ ਦੇ ਹਰ ਵਰਤਾਰੇ ਵਿੱਚ ਉਹ ਨਕਾਰਾਤਮਕਤਾ ਦੇਖਦਾ ਹੈ।ਕੋਈ ਵੀ ਚੰਗੀ ਗੱਲ ਉਸ ਦੇ ਦਿਮਾਗ ਵਿੱਚ ਨਹੀਂ ਆਉਂਦੀ।
ਉਹ ਹਰ ਵੇਲੇ ਪ੍ਰੇਸ਼ਾਨੀ ਦੇ ਆਲਮ ਵਿੱਚ ਰਹਿੰਦਾ ਹੈ।ਬੀਤ ਚੁੱਕੇ ਤੇ ਬੀਤਣ ਵਾਲੇ ਬਾਰੇ ਉਸ ਦੀ ਨਿਰਾਸ਼ਾਵਾਦੀ ਪਹੁੰਚ ਹੋ ਜਾਂਦੀ ਹੈ।ਜੀਵਨ ਵਿੱਚ ਪ੍ਰੇਸ਼ਾਨੀਅਾਂ ਹਰ ਕਿਸੇ ਨੂੰ ਹਨ।ਪਰ ਚਿੰਤਾ ਵਿੱਚ ਡੁੱਬ ਕੇ ਅਸੀਂ ਕੋਸ਼ਿਸ਼ ਕਰਨਾ ਛੱਡ ਨਹੀਂ ਸਕਦੇ।ਮਨੁੱਖ ਦਾ ਫ਼ਰਜ਼ ਹੈ ਆਪਣੇ ਹਾਲਾਤ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਾ।ਮਾੜੀ ਕਿਸਮਤ ਕਹਿ ਕੇ ਝੂਰੀ ਜਾਣ ਕੁਝ ਹੋਣਾ।ਚਿੰਤਾ ਦੇ ਜਾਲ ਵਿਚੋਂ ਨਿਕਲੋ।ਜੋ ਵਾਪਰਨ ਵਾਲਾ ਹੈ ਉਸ ਬਾਰੇ ਸੋਚ ਸੋਚ ਕੇ ਪਰੇਸ਼ਾਨ ਨਾ ਹੋਵੋ।ਕਰਮਸ਼ੀਲ ਮਨੁੱਖ ਦਾ ਧਰਮ ਕਰਮ ਕਰਨਾ ਹੈ।
ਜ਼ਿੰਦਗੀ ਜੇਕਰ ਸਮੱਸਿਆ ਰਹਿੰਦੀ ਹੈ ਤਾਂ ਉਸ ਦਾ ਹੱਲ ਵੀ ਨਾਲ ਦਿੰਦੀ ਹੈ।ਆਓ ਜ਼ਿੰਦਗੀ ਦੀ ਇਸ ਨਵੀਂ ਸਵੇਰ ਵਿਚ ਚਿੰਤਾ ਨੂੰ ਇੱਕ ਪਾਸੇ ਰੱਖ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੀਏ।
ਰੱਬ ਰਾਖਾ
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly