ਚਾਰਧਾਮ ਯਾਤਰਾ ਨੂੰ ਦੂਜਾ ਕੁੰਭ ਬਣਨ ਨਹੀਂ ਦਿੱਤਾ ਜਾਵੇਗਾ: ਹਾਈ ਕੋਰਟ

ਨੈਨੀਤਾਲ (ਸਮਾਜ ਵੀਕਲੀ) :ਦਿਨੋਂ ਦਿਨ ਕਰੋਨਾ ਦੇ ਵਧ ਰਹੇ ਮਰੀਜ਼ਾਂ ਦੇ ਮੱਦੇਨਜ਼ਰ ਉਤਰਾਖੰਡ ਸਰਕਾਰ ਨੂੰ ਆਗਾਮੀ ਚਾਰਧਾਮ ਯਾਤਰਾ ਲਈ ਜਲਦੀ ਗਾਈਡਲਾਈਨਜ਼ ਜਾਰੀ ਕਰਨ ਦਾ ਆਦੇਸ਼ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਤੀਰਥ ਯਾਤਰਾ ਨੂੰ ਦੂਜਾ ਕੁੰਭ ਬਣਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਚੀਫ਼ ਜਸਟਿਸ ਆਰਐੱਸ ਚੌਹਾਨ ਅਤੇ ਜਸਟਿਸ ਅਲੋਕ ਕੁਮਾਰ ਵਰਮਾ ਨੇ ਟਿੱਪਣੀ ਮੰਗਲਵਾਰ ਨੂੰ ਰਾਜ ਸਰਕਾਰ ਦੇ ਮਹਾਮਾਰੀ ਨਾਲ ਨਿਪਟਣ ਦੇ ਢੰਗ ਨੂੰ ਲੈ ਕੇ ਦਾਇਰ ਪਟੀਸ਼ਨਾਂ ’ਤੇ ਵਰਚੁਅਲ ਸੁਣਵਾਈ ਦੌਰਾਨ ਕੀਤੀ। ਜ਼ਿਕਰਯੋਗ ਹੈ ਕਿ ਇਹ ਯਾਤਰਾ 14 ਮਈ ਤੋਂ ਸ਼ੁਰੂ ਹੋਣੀ ਹੈ।

ਅਦਾਲਤ ਨੇ ਰਾਜ ਸਰਕਾਰ ਨੂੰ ਰਾਜ ਵਿੱਚ ਕੋਵਿਡ ਹਸਪਤਾਲਾਂ ਦੀ ਗਿਣਤੀ ਵਧਾਉਣ ਤੋਂ ਇਲਾਵਾ ਸਿਹਤ ਕਰਮੀਆਂ ਨੂੰ ਜ਼ਰੂਰੀ ਮਾਤਰਾ ਵਿੱਚ ਪੀਪੀਈ ਕਿੱਟਾਂ ਅਤੇ ਹੋਰ ਸੁਰੱਖਿਆ ਉਪਕਰਨ ਉਪਲੱਬਧ ਕਰਾਉਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਸੀਟੀ ਸਕੈਨ ਮਸ਼ੀਨ ਹੋਵੇ ਜਾਂ ਨਿੱਜੀ ਹਸਪਤਾਲਾਂ ਵਿੱਚ 25 ਫ਼ੀਸਦ ਬੈੱਡ ਬੀਪੀਐੱਲ ਕਾਰਡਧਾਰਕਾਂ ਲਈ ਰਾਖਵੇਂ ਰੱਖੇ ਜਾਣ। ਹਾਈ ਕੋਰਟ ਨੇ ਰਾਜ ਦੇ ਸਿਹਤ ਸਕੱਤਰ ਅਮਿਤ ਨੇਗੀ ਨੂੰ ਸਣਵਾਈ ਦੀ ਅਗਲੀ ਤਾਰੀਖ਼ 10 ਮਈ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਮੁੱਦਿਆਂ ’ਤੇ ਇੱਕ ਵਿਸਤ੍ਰਿਤ ਰਿਪੋਰਟ ਦਾਖ਼ਲ ਕਰਨ ਅਤੇ ਵਿਅਕਤੀਗਤ ਰੂਪ ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਕਸੀਜਨ ਮੁਹੱਈਆ ਕਰਾਉਣ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਦੀ: ਦਿੱਲੀ ਹਾਈ ਕੋਰਟ
Next articleਹਰਿਆਣਾ ਸਰਕਾਰ ’ਤੇ ਵਰ੍ਹੇ ਦਿੱਲੀ ਦੇ ਕਈ ਹਸਪਤਾਲ