ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪੰਜਾਬ ਦੀ ਪ੍ਰਸਿੱਧ ਸੂਰੀਲੀ ਅਤੇ ਨਾਮਵਰ ਗਾਇਕਾ ਰਜਨੀ ਜੈਨ ਆਰੀਆ ਆਪਣੇ ਸਰੋਤਿਆਂ ਲਈ ਕੋਈ ਨਾ ਕੋਈ ਸੰਗੀਤਕ ਧਮਾਕਾ ਸਮੇਂ ਸਮੇਂ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਉਸ ਨੇ ਬਹੁਤ ਹੀ ਪਿਆਰਾ ਟਰੈਕ ‘ਘੁੰਘਰੂ’ ਟਾਇਟਲ ਹੇਠ ਰੋਇਲਸ ਸਵੈਗ ਦੀ ਪੇਸ਼ਕਸ਼ ਵਿਚ ਰਿਲੀਜ਼ ਕੀਤਾ ਹੈ।
ਜਿਸ ਪ੍ਰਤੀ ਗੱਲਬਾਤ ਕਰਦਿਆਂ ਗਾਇਕਾ ਰਜਨੀ ਜੈਨ ਨੇ ਦੱਸਿਆ ਕਿ ਇਸ ਬੀਟ ਸੌਂਗ ਵਿਚ ਉਸ ਨੇ ਪੰਜਾਬੀਅਤ ਨਾਲ ਲਵਰੇਜ਼ ਪਹਿਰਾਵੇ ਦੀ ਸ਼ਮੂਲੀਅਤ ਕੀਤੀ ਹੈ, ਜੋ ਉਸ ਦੀ ਗਾਇਕੀ ਨਾਲ ਪਿਆਰ ਕਰਨ ਵਾਲੇ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤੀ ਗਈ ਹੈ। ਇਸ ਟਰੈਕ ਦਾ ਸੰਗੀਤ ਐਲ ਕੇ ਦਾ ਹੈ, ਜਦਕਿ ਇਸ ਦੇ ਬੋਲਾਂ ਨੂੰ ਸੋਨੀ ਧਨੋਆ ਨੇ ਕਲਮਬੱਧ ਕੀਤਾ ਹੈ। ਪੰਚਮ ਸਟੂਡੀਓ ਲੁਧਿਆਣਾ ਅਤੇ ਅਸ਼ੋਕ ਨਾਗਪਾਲ ਦਾ ਉਸ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਇਸ ਟਰੈਕ ਦਾ ਵੀਡੀਓ ਬਿੱਟੂ ਅਰੋੜਾ ਨੇ ਫਿਲਮਾਇਆ ਹੈ। ਰਜਨੀ ਜੈਨ ਆਰੀਆ ਦੇ ਇਸ ਟਰੈਕ ਨੂੰ ਸਰੋਤੇ ਭਰਵਾਂ ਪਿਆਰ ਦੇ ਰਹੇ ਹਨ।