ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿਚ ਬਣੀ ਕੋਵੈਕਸਿਨ ਨੇ ਕਰੋਨਾ ਦੇ ਪਰਿਵਰਤਨਸ਼ੀਲ ਰੂਪ ਨੂੰ ਸਫਲਤਾ ਨਾਲ ਬੇਅਸਰ ਕੀਤਾ ਹੈ। ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਲੈਬ ਨੇ ਅੱਜ ਐਲਾਨ ਕੀਤਾ ਕਿ ਭਾਰਤ ਬਾਇਓਟੈਕ ਦੀ ਕਰੋਨਾ ਰੋਕੂ ਡੋਜ਼ ਸਾਰਸ-ਕੋਵ-2 ਵਾਇਰਸ ਦੇ ਦੋਹਰੇ ਸਟਰੇਨ ਲਈ ਅਸਰਦਾਇਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੋਵੈਕਸਿਨ ਗੰਭੀਰ ਕਰੋਨਾ ਨੂੰ ਠੱਲ੍ਹਣ ਲਈ 78-80 ਫੀਸਦੀ ਤਕ ਕੰਮ ਕਰਦੀ ਹੈ। ਭਾਰਤ ਬਾਇਓਟੈਕ ਤੇ ਆਈਸੀਐਮਆਰ ਨੇ ਕੋਵੈਕਸਿਨ ਫੇਜ਼-3 ਦੇ ਟਰਾਇਲ ਦੇ ਨਤੀਜੇ ਅੱਜ ਸਾਂਝੇ ਤੌਰ ’ਤੇ ਜਾਰੀ ਕੀਤੇ। ਫੇਜ਼-3 ਦੀ ਖੋਜ 18-98 ਸਾਲ ਦੇ 25800 ਵਿਅਕਤੀਆਂ ’ਤੇ ਕੀਤੀ ਗਈ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly