ਸਮੂਹ ਸਟਾਫ ਤੇ ਵੱਖ ਵੱਖ ਹਸਤੀਆਂ ਕੀਤਾ ਸਵਾਗਤ
ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦਾ ਨਵਾਂ ਮੈਨੇਜਰ ਨਿਯੁਕਤ ਕੀਤਾ ਹੈ । ਜਿਨ੍ਹਾਂ ਅੱਜ ਆਪਣਾ ਚਾਰਜ ਸੰਭਾਲ ਕੇ ਬਕਾਇਦਾ ਕੰਮਕਾਜ ਆਰੰਭ ਕਰ ਦਿੱਤਾ ਹੈ ।ਆਪਣਾ ਆਹੁਦਾ ਸੰਭਾਲਣ ਤੋਂ ਪਹਿਲਾਂ ਮੈਨੇਜਰ ਸ੍ਰੀ ਸਤਿੰਦਰ ਸਿੰਘ ਬਾਜਵਾ ਨੇ ਸ੍ਰੀ ਦਰਬਾਰ ਸਾਹਿਬ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਪਣੇ ਹਸਤ ਕਮਲਾਂ ਨਾਲ ਲਗਾਈ ਪਾਵਨ ਬੇਰੀ ਸਾਹਿਬ ਤੇ ਸਤਿਗੁਰੂ ਜੀ ਦੇ ਤਪ ਅਸਥਾਨ ਭੋਰਾ ਸਾਹਿਬ ਦੇ ਦਰਸ਼ਨ ਕੀਤੇ ।
ਉਨ੍ਹਾਂ ਇਸ ਸਮੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਉਪਰੰਤ ਗੁਰਦੁਆਰਾ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਨੇ ਨਵੇਂ ਮੈਨੇਜਰ ਭਾਈ ਬਾਜਵਾ ਦਾ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ । ਇਸ ਉਪਰੰਤ ਗੁ: ਬੇਰ ਸਾਹਿਬ ਦੇ ਰਿਕਾਰਡ ਕੀਪਰ ਭੁਪਿੰਦਰ ਸਿੰਘ ਨੇ ਆਰਡਰ ਬੁੱਕ ‘ਚ ਮੈਨੇਜਰ ਦਾ ਚਾਰਜ ਭਾਈ ਬਾਜਵਾ ਦਾ ਦਰਜ ਕੀਤਾ ਤੇ ਉਪਰੰਤ ਨਵੇਂ ਮੈਨੇਜਰ ਨੇ ਆਪਣਾ ਚਾਰਜ ਸੰਭਾਲ ਲਿਆ । ਇਸ ਸਮੇ ਇੰਜ. ਸਵਰਨ ਸਿੰਘ ਮੈਂਬਰ ਪੀ.ਏ.ਸੀ. ਅਕਾਲੀ ਦਲ ਤੇ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਦੇ ਮੈਨੇਜਰ ਭਾਈ ਲਖਵੰਤ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਸਮੂਹ ਸਟਾਫ ਵੱਲੋਂ ਨਵੇਂ ਮੈਨੇਜਰ ਦਾ ਸਵਾਗਤ ਜੈਕਾਰੇ ਗੂੰਜਾ ਕੇ ਕੀਤਾ ਗਿਆ ।
ਨਵ ਨਿਯੁਕਤ ਮੈਨੇਜਰ ਭਾਈ ਬਾਜਵਾ ਨੇ ਚਾਰਜ ਸੰਭਾਲਣ ਉਪਰੰਤ ਗੁਰਦੁਆਰਾ ਬੇਰ ਸਾਹਿਬ ਦੇ ਸਮੂਹ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਤੇ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਦੀ ਹਿਦਾਇਤ ਕੀਤੀ । ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਕਰਮਚਾਰੀ ਕਿਸੇ ਪ੍ਰਕਾਰ ਦੀ ਹੇਰਾਫੇਰੀ ਕਰਦਾ ਪਾਇਆ ਗਿਆ ਤਾਂ ਸਖਤ ਐਕਸ਼ਨ ਲਿਆ ਜਾਵੇਗਾ ਤੇ ਨਾਲ ਹੀ ਕਿਹਾ ਕਿ ਅਗਰ ਕਿਸੇ ਵੀ ਗੁਰਦੁਆਰਾ ਕਰਮਚਾਰੀ ਤੇ ਇਮਾਨਦਾਰੀ ਨਾਲ ਡਿਊਟੀ ਕਰਦਿਆਂ ਕੋਈ ਨੌਬਤ ਆਉਂਦੀ ਹੈ ਤਾਂ ਉਹ ਮੈ ਆਪ ਅੱਗੇ ਹੋ ਕੇ ਆਪਣੀ ਜਿੰਮੇਵਾਰੀ ਨਾਲ ਨਜਿੱਠਾਂਗਾ ਤੇ ਕਿਸੇ ਕਰਮਚਾਰੀ ਨੂੰ ਆਂਚ ਨਹੀਂ ਆਉਣ ਦਿਆਂਗਾ । ਉਨ੍ਹਾਂ ਕਿਹਾ ਕਿ ਡਿਊਟੀ ‘ਚ ਕੋਤਾਹੀ ਬਰਦਾਸ਼ਤ ਨਹੀਂ ਹੋਵੇਗੀ ਤੇ ਕਿਸੇ ਨਾਲ ਬੇਇਨਸਾਫ਼ੀ ਨਹੀ ਹੋਣ ਦਿੱਤੀ ਜਾਵੇਗੀ । ਉਨ੍ਹਾਂ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਸਟਾਫ ਨੂੰ ਵੀ ਗੁਰੂ ਕੇ ਲੰਗਰ ‘ਚ ਵਧੀਆ ਪ੍ਰਬੰਧ ਕਰਨ ਤੇ ਸੰਗਤਾਂ ਲਈ ਵਧੀਆ ਲੰਗਰ ਤਿਆਰ ਕਰਕੇ ਛਕਾਉਣ ਦੀ ਪ੍ਰੇਰਨਾ ਕੀਤੀ ।
ਇਸ ਸਮੇ ਉਨ੍ਹਾਂ ਨਾਲ ਗੁਰਦੁਆਰਾ ਬੇਰ ਸਾਹਿਬ ਦੇ ਅਕਾਉਟੈਟ ਜਰਨੈਲ ਸਿੰਘ , ਖਜਾਨਚੀ ਸੁਖਵਿੰਦਰ ਸਿੰਘ ,ਰਿਕਾਰਡ ਕੀਪਰ ਭੁਪਿੰਦਰ ਸਿੰਘ , ਸਹਾਇਕ ਰਿਕਾਰਡ ਕੀਪਰ ਰਣਜੀਤ ਸਿੰਘ, ਸਮੁੰਦਰ ਸਿੰਘ ਢਿੱਲੋਂ , ਸੁਖਜਿੰਦਰ ਸਿੰਘ ਭਗਤਪੁਰ, ਜਸਵਿੰਦਰ ਸਿੰਘ , ਅਮਨਪ੍ਰੀਤ ਸਿੰਘ ਬੂਲੇ , ਗੁਰਪ੍ਰੀਤ ਸਿੰਘ ਫੱਤੂਢੀਘਾ , ਅਮਨਪ੍ਰੀਤ ਸਿੰਘ ਬੂਲੇ , ਜਗਤਾਰ ਸਿੰਘ , ਇੰਦਰਜੀਤ ਸਿੰਘ , ਅੰਗਰੇਜ ਸਿੰਘ , ਜਥੇ ਸਰਵਣ ਸਿੰਘ ਚੱਕਾਂ , ਦਲਜੀਤ ਸਿੰਘ ਮੋਮੀ , ਸਲਵੰਤ ਸਿੰਘ , ਦਿਲਬਾਗ ਸਿੰਘ , ਰੂਪ ਸਿੰਘ ਡਰਾਈਵਰ , ਰਾਜ ਸਿੰਘ , ਹਰਪ੍ਰੀਤ ਸਿੰਘ , ਸੰਪੂਰਨ ਸਿੰਘ , ਨਵਜੋਤ ਸਿੰਘ , ਭਾਈ ਦਿਲਬਾਗ ਸਿੰਘ ਗ੍ਰੰਥੀ ਆਦਿ ਹੋਰਨਾਂ ਸ਼ਿਰਕਤ ਕੀਤੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly