ਗੁੱਜਰਵਾਲ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਵਿਸਾਖੀ ਮੇਲਾ ਕਰਵਾਇਆ ਗਿਆ

ਕੈਪਸ਼ਨ. ਗੁੱਜਰਵਾਲ ਵਿਖੇ ਵਿਸਾਖੀ ਮੇਲੇ ਸਮੇਂ ਸੰਬੋਧਨ ਕਰਦੇ ਹੋਏ ਕੈਪਟਨ ਸੰਦੀਪ ਸੰਧੂ, ਨਾਲ ਹਨ ਗਾਇਕ ਰਾਜਵੀਰ ਜਵੰਧਾ, ਬਲਤੇਜ ਸਿੰਘ, ਰਣਜੀਤ ਸਿੰਘ ਮਾਂਗਟ, ਗੋਗੀ ਕੁਲਾਰ।

ਹਲਕਾ ਦਾਖਾ ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪਿੰਡ ਗੁੱਜਰਵਾਲ ਵਿਖੇ ਕੋਹਲੂ ਵਾਲਿਆਂ ਦੇ ਪਰਿਵਾਰ ਵਲੋਂ ਗੁਰਮਿੰਦਰ ਕੌਰ ਰੰਧਾਵਾ ਸੀਨੀਅਰ ਵਾਈਸ ਪ੍ਰਧਾਨ ਇੰਡੀਅਨ ਓਵਰਸੀਜ ਕਾਂਗਰਸ ਯੂ.ਕੇ. ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਹਿਲਾ ਵਿਸਾਖੀ ਮੇਲਾ ਕਰਵਾਇਆ ਗਿਆ।ਇਸ ਮੇਲੇ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਹਲਕਾ ਦਾਖਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।ਆਪਣੇ ਸੰਬੋਧਨ ਚ ਕੈਪਟਨ ਸੰਧੂ ਨੇ ਕਿਹਾ ਕਿ ਵਿਕਾਸ ਦੇ ਅਧਾਰ ਤੇ ਹਲਕਾ ਦਾਖਾ ਵਿਲੱਖਣ ਹੋਵੇਗਾ, ਇਸ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਿਲ ਖੋਲ ਕੇ ਗਰਾਟਾਂ ਦੇ ਰਹੇ ਹਨ।ਉਹਨਾਂ ਕਿਹਾ ਕਿ ਪਿੰਡ ਗੁੱਜਰਵਾਲ ਲਈ ਵੀ ਪਿਛਲੇ ਸਮੇਂ ਦੌਰਾਨ ਵੱਡੀਆਂ ਗਰਾਟਾਂ ਦੇ ਚੈੱਕ ਦਿੱਤੇ ਗਏ ਹਨ, ਜਿੰਨਾਂ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਕਾਰਜ ਬਿਨਾਂ ਭੇਦ ਭਾਵ ਤੋਂ ਚੱਲ ਰਹੇ ਹਨ।

ਇਸ ਮੌਕੇ ਹੋਏ ਸੱਭਿਆਚਾਰਕ ਪ੍ਰੋਗਰਾਮ ਸਮੇਂ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਅਤੇ ਵੀਰ ਸੁਖਵੰਤ ਨੇ ਆਪਣੇ ਪਰਿਵਾਰਿਕ ਗੀਤਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।ਬੱਚਿਆਂ ਦੀਆਂ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਵਲੋਂ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਵੀ ਕੀਤਾ ਗਿਆ।ਇਸ ਸਮਾਗਮ ਚ ਚੇਅਰਮੈਨ ਰਣਜੀਤ ਸਿੰਘ ਮਾਂਗਟ, ਸੰਤੋਖ ਸਿੰਘ, ਰਣਵੀਰ ਸਿੰਘ, ਗੁਰਤੇਜ ਸਿੰਘ ਡਿੰਪੀ, ਬਲਤੇਜ ਸਿੰਘ ਨੀਟਾ, ਸੁਰਿੰਦਰ ਸਿੰਘ, ਜਿੰਦਰ ਸਿੰਘ, ਹਰਕੇਵਲ ਸਿੰਘ ਕੌਡਾ, ਜਗਜੀਤ ਸਿੰਘ ਕਾਲਾ, ਹਰਦੀਪ ਸਿੰਘ, ਗੋਗੀ ਕੁਲਾਰ, ਕਲਵਿੰਦਰ ਸਿੰਘ, ਤੋਤਾ ਸਿੰਘ, ਗੁਰਦੀਪ ਸਿੰਘ ਮੋਹਣਾ, ਗੁਰਵਿੰਦਰ ਸਿੰਘ, ਹਰਜੋਤ ਸਿੰਘ ਪੈਰੀ, ਹਨੀ ਸਿੰਘ, ਪੰਮਾ ਸਿੰਘ, ਰਵਿੰਦਰ ਰਵੀ, ਨੋਨਾ ਡਾਕਟਰ, ਕਮਲਪ੍ਰੀਤ ਸਿੰਘ ਕਿੱਕੀ ਲਤਾਲਾ, ਸਰਪੰਚ ਜਸਵੀਰ ਸਿੰਘ ਖੰਡੂਰ, ਗੁਰਮੇਲ ਸਿੰਘ ਚਹਿਲ, ਦਰਸ਼ਨ ਸਿੰਘ ਗੋਗੀ, ਬੱਬਾ ਖੰਡੂਰ, ਕੁਲਦੀਪ ਸਿੰਘ, ਹਰਜੀਤ ਸਿੰਘ ਗਰੇਵਾਲ ਫੱਲੇਵਾਲ, ਜਗਰਾਜ ਸਿੰਘ ਫੱਲੇਵਾਲ, ਸਰਪੰਚ ਗੁਲਵੰਤ ਸਿੰਘ ਜੰਡੀ, ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ ਆਦਿ ਹਾਜਰ ।

Previous articleHaryana reduced 30% on Yamuna supply, didn’t reduce ammonia: Delhi to SC
Next articleਡਾ. ਅੰਬੇਡਕਰ ਦੇ ਵਿਚਾਰਾਂ ਦਾ ਵੱਡੀ ਪੱਧਰ ਤੇ ਪ੍ਰਚਾਰ ਹੋਣਾ ਚਾਹੀਦਾ — ਡਾ. ਜਗਮੋਹਨ ਸਿੰਘ