ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਤਣਾਅ ਤੋਂ ਬਚਣ ਸਬੰਧੀ ਸੈਮੀਨਾਰ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਦਿਮਾਗੀ ਤਨਾਵ ਤੋਂ ਕਿਵੇਂ ਬਚਿਆ ਜਾਵੇ ਦੇ ਵਿਸ਼ੇ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਆਰ ਸੀ ਐਫ ਦੇ ਸਟਾਫ਼ ਮੈਂਬਰਾਂ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਮੈਂਬਰਾਂ ਵੀ ਸ਼ਿਰਕਤ ਕੀਤੀ । ਇਸ ਦੌਰਾਨ ਡਾ. ਅੰਜਲੀਨ ਕੌਰ ਉੱਪਲ ਅਤੇ ਰੋਨਿਤਾ ਚੋਪੜਾ ਉਚੇਚੇ ਤੌਰ ‘ਤੇ ਪਹੁੰਚੇ ਅਤੇ ਅਧਿਆਪਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸ ਜੀ ਪੀ ਸੀ ਅਤੇ ਸਟਾਫ਼ ਮੈਂਬਰਾਂ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ । ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਅੰਜਲੀਨ ਅਤੇ ਮੈਡਮ ਰੋਨਿਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਤਣਾਅ ਸਾਡੇ ਸਰੀਰ ਨੂੰ ਅਪਾਹਜ ਬਣਾਉਂਦਾ ਹੈ ।

ਉਨ੍ਹਾਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦੱਸਿਆ ਕਿ ਕਿਸ ਤਰ੍ਹਾਂ ਖੁਸ਼ ਰਹਿ ਕੇ ਤਣਾਅ ਤੋਂ ਬਚਿਆ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਪਾਜੀਟਿਵ ਸੋਚ ਵੀ ਮਨੁੱਖ ਨੂੰ ਤਣਾਅ ਮੁਕਤ ਰਹਿਣ ਵਿਚ ਅਹਿਮ ਰੋਲ ਨਿਭਾਉਂਦੀ ਹੈ । ਇਸ ਮੌਕੇ ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਗਾ, ਪ੍ਰਿੰਸੀਪਲ ਰੇਨੂੰ ਅਰੋੜਾ, ਮੈਡਮ ਨਰਿੰਦਰ ਪੱਤੜ, ਜਸਵਿੰਦਰ ਸਿੰਘ, ਰਣਧੀਰ ਸਿੰਘ, ਰਣਜੀਤ ਸਿੰਘ, ਰਜਨੀ ਅਰੋੜਾ, ਸਿਮਰਨਜੀਤ ਸਿੰਘ, ਹਰਜਿੰਦਰ ਸਿੰਘ, ਸੰਦੀਪ ਕੌਰ, ਅਮਰਿਤਾ ਅਰੋਡ਼ਾ, ਦਲਜੀਤ ਕੌਰ, ਭੁਪਿੰਦਰ ਕੌਰ, ਹਰਪਿੰਦਰ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਲਵਿਤਾ, ਨੀਲਮ ਕਾਲੜਾ, ਕੁਲਵਿੰਦਰ ਕੌਰ, ਨੀਤੂ ਸਿੰਘ, ਮਨੀਸ਼ਾ ਵਰਮਾ, ਸ਼ਬਨਮ, ਰਮਨ ਚਾਵਲਾ, ਸੁਨੀਤਾ ਗੁਜਰਾਲ, ਅੰਬਿਕਾ ਦੇਵੀ, ਸੰਦੀਪ ਕੌਰ, ਕੋਮਲ ਸ਼ਰਮਾ, ਸ਼ੀਲਾ ਸ਼ਰਮਾ ਆਦਿ ਸਟਾਫ ਮੈਂਬਰ ਹਾਜ਼ਰ ਸਨ । ਇਸ ਦੌਰਾਨ ਮੰਚ ਸੰਭਾਲਣ ਮੈਡਮ ਰਜਨੀ ਅਰੋੜਾ ਵੱਲੋਂ ਕੀਤਾ ਗਿਆ ।(ਸਮਾਜ ਵੀਕਲੀ)

Previous articleਸ਼ਹੀਦ ਭਗਤ ਸਿੰਘ
Next articleਐੱਸ ਡੀ ਕਾਲਜ ਫਾਰ ਵੂਮੈਨ ‘ਚ ਹਿੰਦੀ ਦਿਵਸ ਮਨਾਇਆ