‘ਝੰਡੇ ਗੱਡ ਦਿਓ’ ਟਰੈਕ ਕੀਤਾ ਰਿਲੀਜ਼
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅਲਾਪ ਰਿਕਾਰਡਸ ਅਤੇ ਮਿਊਜਿਕ ਆਰਟਸ ਵਲੋਂ ਗਾਇਕ ਗੁਰਬਖਸ਼ ਸੌਂਕੀ ਅਤੇ ਰਜਨੀ ਜੈਨ ਆਰੀਆ ਦਾ ਟਰੈਕ ‘ਝੰਡੇ ਗੱਡ ਦਿਓ’ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ। ਕਿਸਾਨ ਮਜ਼ਦੂਰ ਦੇ ਸੰਘਰਸ਼ ਦੀ ਬਾਤ ਪਾਉਂਦਾ ਇਹ ਟਰੈਕ ਰਾਜ ਬੱਧਣ ਨੇ ਕਲਮਬੱਧ ਕੀਤਾ। ਐਮ ਦੀਪ ਨੇ ਇਸ ਨੂੰ ਸੰਗੀਤ ਦਿੱਤਾ ਅਤੇ ਸੁਰਿੰਦਰ ਬੱਬੂ ਇਸ ਦੇ ਪ੍ਰੋਡਿਊਸਰ ਨਾਮਜ਼ਦ ਹੋਏ। ਸੋਨੀ ਸੋਹਲ, ਸੋਨੂੰ ਵਰਮਾ, ਨੇਹਾ ਸ਼ਰਮਾਕਾ, ਅਮੀ ਸਰਪੰਚ ਅਤੇ ਮਹਿੰਦਰ ਧਿਆਨਾ ਦਾ ਉਕਤ ਟੀਮ ਨੇ ਧੰਨਵਾਦ ਕੀਤਾ। ਕਿਸਾਨ ਮਜ਼ਦੂਰ ਏਕਤਾ ਯੂਨੀਅਨ ਕੂਵੈਤ ਦਾ ਵੀ ਦੋਨੋਂ ਗਾਇਕਾਂ ਨੇ ਇਸ ਟਰੈਕ ਲਈ ਸ਼ਪੈਸ਼ਲ ਧੰਨਵਾਦ ਕੀਤਾ ਹੈ।