ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਆਗਮਨ ਪੁਰਬ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ਼ਹੀਦਾਂ ਧੁਦਿਆਲ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਸਮੂਹ ਸੰਗਤ ਵਲੋਂ ਮਨਾਇਆ ਗਿਆ। ਇਸ ਮੌਕੇ ਪਹਿਲਾਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ, ਉਪਰੰਤ ਕੀਤਰਨ ਦੀਵਾਨ ਸਜਾਏ ਗਏ। ਹੈਡ ਗ੍ਰੰਥੀ ਭਾਈ ਸਰਵਣ ਸਿੰਘ ਵਲੋਂ ਸੰਗਤ ਨੂੰ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਚਾਨਣਾ ਪਾਇਆ ਗਿਆ।
ਇਸ ਮੌਕੇ ਕਵੀਸ਼ਰੀ ਜਥਾ ਬੀਬੀ ਸੁਪਿੰਦਰ ਕੌਰ, ਬੀਬੀ ਸੁਖਮੀਤ ਕੌਰ, ਬੀਬੀ ਕਰਮਨਜੋਤ ਕੌਰ ਅਤੇ ਰਾਗੀ ਭਾਈ ਗੁਰਪ੍ਰੀਤ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਸੰਗਤ ਨੂੰ ਕੀਰਤਨ ਬਾਣੀ ਅਤੇ ਕਵੀਸ਼ਰੀ ਸਰਵਣ ਕਰਵਾਈ। ਪ੍ਰਬੰਧਕ ਕਮੇਟੀ ਸੁਖਵਿੰਦਰ ਸਿੰਘ ਸੋਢੀ, ਸੁਰਿੰਦਰ ਪਾਲ ਸਿੰਘ ਸ਼ਿੰਦੂ, ਬਲਵਿੰਦਰ ਸਿੰਘ ਬਿੰਦੀ, ਦਲਜੀਤ ਸਿੰਘ ਗੋਲਡੀ, ਹਰਵਿੰਦਰ ਸਿੰਘ ਹੈਪੀ ਵਲੋਂ ਆਏ ਬੁਲਾਰੇ ਅਤੇ ਰਾਗੀ ਸਿੰਘਾਂ ਨੂੰ ਸਿਰੋਪਾਓ ਦਿੱਤੇ ਗਏ। ਇਸ ਮੌਕੇ ਭਾਈ ਗੁਰਚੇਤਨ ਸਿੰਘ ਜੀ ਦੇ ਪਰਿਵਾਰ ਵਲੋਂ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕਰਵਾਈ ਗਈ। ਤਿੰਨੋਂ ਦਿਨ ਸਵ. ਭਾਈ ਨਿਰਮਲ ਸਿੰਘ ਡਿਪਟੀ ਦੇ ਪਰਿਵਾਰ ਵਲੋਂ ਸੰਗਤਾਂ ਨੂੰ ਗੁਰੂ ਦੇ ਲੰਗਰਾਂ ਦੀ ਸੇਵਾ ਕਰਵਾ ਕੇ ਵੱਡਾ ਪੰੁੰਨ ਖੱਟਿਆ।