ਗੁਜਰਾਤ: ਪਾਕਿਸਤਾਨੀ ਕਿਸ਼ਤੀ ’ਚੋਂ 360 ਕਰੋੜ ਰੁਪਏ ਦੀ 50 ਕਿਲੋ ਹੈਰੋਇਨ ਜ਼ਬਤ, ਮੁੰਬਈ ’ਚ ਸੇਬ ਨੇ ਕੰਟੇਨਰ ’ਚੋਂ 502 ਕਰੋੜ ਦੀ ਕੋਕੀਨ ਬਰਾਮਦ

ਅਹਿਮਦਾਬਾਦ (ਸਮਾਜ ਵੀਕਲੀ) : ਤੱਟ ਰੱਖਿਅਕ ਅਤੇ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਸੂਬੇ ਦੇ ਸਮੁੰਦਰੀ ਤੱਟ ਤੋਂ ਪਾਕਿਸਤਾਨੀ ਕਿਸ਼ਤੀ ਵਿਚੋਂ 360 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਤੱਟ ਰੱਖਿਅਕ ਅਤੇ ਏਟੀਐੱਸ ਨੇ ਅਰਬ ਸਾਗਰ ‘ਚ ਅਲ ਸਕਾਰ ਨਾਂ ਦੀ ਕਿਸ਼ਤੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਉਸ ‘ਚੋਂ 50 ਕਿਲੋ ਹੈਰੋਇਨ ਬਰਾਮਦ ਕੀਤੀ। ਕਿਸ਼ਤੀ ਵਿੱਚ ਛੇ ਵਿਅਕਤੀ ਸਵਾਰ ਸਨ ਅਤੇ ਇਸ ਨੂੰ ਅਗਲੇਰੀ ਜਾਂਚ ਲਈ ਸੂਬੇ ਦੇ ਜਖਾਊ ਬੰਦਰਗਾਹ ’ਤੇ ਲਿਆਂਦਾ ਜਾ ਰਿਹਾ ਹੈ।

ਇਸ ਦੌਰਾਨ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਮੁੰਬਈ ਨੇੜੇ ਨਾਹਵਾ ਸ਼ੇਵਾ ਬੰਦਰਗਾਹ ‘ਤੇ ਨਾਸ਼ਪਾਤੀ ਅਤੇ ਹਰੇ ਸੇਬ ਲੈ ਕੇ ਜਾ ਰਹੇ ਕੰਟੇਨਰ ਵਿਚੋਂ 502 ਕਰੋੜ ਰੁਪਏ ਦੀ 50 ਕਿਲੋ ਕੋਕੀਨ ਜ਼ਬਤ ਕੀਤੀ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਡੀ ਅਹਿਮਦਗੜ੍ਹ: ਫੈਕਟਰੀ ’ਚ ਕਬਾੜ ਪਿਘਲਾਉਣ ਵੇਲੇ ਜ਼ੋਰਦਾਰ ਧਮਾਕਾ, 7 ਜ਼ਖ਼ਮੀ
Next articleਕੇਂਦਰ ਨੇ ਹਵਾਈ ਫ਼ੌਜ ’ਚ ਅਧਿਕਾਰੀਆਂ ਲਈ ਹਥਿਆਰ ਪ੍ਰਣਾਲੀ ਬਰਾਂਚ ਨੂੰ ਹਰੀ ਝੰਡੀ ਦਿੱਤੀ: ਏਅਰ ਚੀਫ ਮਾਰਸ਼ਲ