ਗੀਤ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਅੱਤਵਾਦੀ  ਕਹਿ ਚਹੇ ਵੱਖਵਾਦੀ
ਕਹਿ ਨਕਸਲੀ  ,ਕੀ ਹੋਰ ਕਹਾਂ
ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ
ਸ਼ਰੇਆਮ ਮੈਂ ਤੈਨੂੰ ਚੋਰ ਕਹਾਂ———
ਤੈਨੂੰ ਮੈਂ ਚੋਰ ਕਹਾਂ——-
ਵੇਚ ਰਿਹਾਂ ਸਰਮਾਇਆ ਤੂੰ ਵਤਨ ਦਾ
ਸਾਫ਼ ਖਜ਼ਾਨਾ ਕਰਇਆ ਤੂੰ ਵਤਨ ਦਾ
ਨਾਲ਼ ਲੁਟੇਰਿਆ ਗੰਡ-ਸੰਡ ਤੇਰੀ
ਬੁੱਚੜ-ਕਸਾਈ ਤੋਰ ਕਹਾਂ
ਹਾਕਿਮਾਂ ਦੇਖ ਸਾਜ਼ਿਸ਼ਾਂ ਤੇਰੀਆਂ——-
ਬੇ-ਗ਼ੈਰਤ ਹੈਂ ਵਿਕਿਆ ਚੋਰ-ਉਚੱਕਾ ਤੂੰ
ਬਦਨੀਤੀ-ਸਾਜ਼ਿਸ਼ ਦਾ ਹੁਕਮੀ ਯੱਕਾ ਤੂੰ
ਦੇਸ ਦੇ ਕਿਰਤੀ ਵੇਚ ਕਿਸਾਨ ਰਿਹੈਂ
ਪਾਗਲ-ਪਣ ਏ ਸਤਾ ਦੀ ਲੋਰ ਕਹਾਂ
ਹਾਕਿਮਾਂ ਦੇਖ ਸਾਜ਼ਿਸ਼ਾਂ ਤੇਰੀਆਂ——–
ਮਾਵਾਂ ਰੋਹੀਆਂ ਵਿੱਚ,ਬਾਪ ਬਜ਼ੁਰਗ ਰੋਲ਼ਤੇ
ਕੰਡਿਆਂ ਉੱਤੇ ਬੱਚੇ ਸੁਰਖ ਗੁਲਾਬ ਮਧੋਲਤੇ
ਸਾਡਾ ਪਰਖ਼ ਨਾ ਸਬਰ ਸਮੁੰਦਰ ਤੂੰ
ਤੇਗ਼ਾਂ ਦੀ ਲਸ਼ਕੋਰ, ਕੀ ਹੋਰ ਕਹਾਂ
ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ——–
ਚਾਨਣ ਹਾਂ ਅਸੀਂ ਸੂਰਜ ਬਣਕੇ ਚਮਕਾਂਗੇ
ਰੇਤਗੜੵ ਤੋ ਤੁਰਕੇ ਦੇਹਲੀ ਤੇਰੀ ਧਮਕਾਂਗੇ
ਅਸੀਂ “ਬਾਲੀ ” ਰਾਖੇ ਪੁੱਤਰ ਧਰਤੀ ਦੇ
ਅਣਖਾਂ ਦੇ ਜਾਏ, ਹਲ਼-ਪੋਰ ਕਹਾਂ
ਹਾਕਿਮਾਂ ਦੇਖ ਸਾਜਿਸ਼ਾਂ ਤੇਰੀਆਂ
      ਬਲਜਿੰਦਰ ਸਿੰਘ ਬਾਲੀ ਰੇਤਗੜੵ 
       9465129168
       7087629168
Previous articleਹੱਕ ਲਿਆਂ ਬਿਨ ਹੁਣ ਮੈ ਨੀ ਮੁੜਦਾ….
Next articleਚਾਪਲੂਸੋ! ਜੇ ਜੇਤਲੀ ਦਾ ਬੁੱਤ ਲਾਉਣਾ ਹੈ ਤਾਂ ਮੇਰੇ ਨਾਮ ਸਟੇਡੀਅਮ ਦੀ ਗੈਲਰੀ ਤੋਂ ਹਟਾ ਦਿਓ: ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਨਾਰਾਜ਼ਗੀ