(ਸਮਾਜ ਵੀਕਲੀ)
ਇੱਕ ਪਾਸੇ ਨਹੀਂ ਹਰ ਪਾਸਿਆਂ ਦੀ
ਕਿਤੇ ਹੌਕਿਆਂ ਦੀ ਕਿਤੇ ਹਾਸਿਆ ਦੀ
ਫੱਕਰਾਂ ਦੇ ਝੂਠ ਦਿਲਾਸਿਆਂ ਦੀ
ਕਿਤੇ ਮੌਹ ਮੱਮਤਾ ਦੇ ਛਾਪਿਆਂ ਦੀ
ਤੂੰ ਬੱਲਦੀ ਧੂਣੀ ਸੇਕੀ ਜਾਂ
ਇਹ ਦੁਨੀਆਂ ਖੇਡ ਤਮਾਸ਼ਾ ਜਿੰਦੜੀਏ ਦੇਖੀ ਜਾਹ…
ਕਿਤੇ ਨਾਨ ਸ਼ਰਾਬ ਕਬਾਬ ਚੱਲੇ ਕਿਤੇ ਰੁੱਖੀ ਰੋਟੀ ਲੱਭਦੀ ਨਾ
ਕਿਤੇ ਵਾਂਗ ਦਿਵਾਲੀ ਰੋਸ਼ਨੀਆਂ ਕਿਤੇ ਲਾਲਟੈਨ ਵੀ ਜੱਗਦੀ ਨਾ
ਕੁਦਰਤ ਦੀ ਕਾਣੀ ਵੰਡ ਤਾਈਂ
ਤੂੰ ਫਿਰ ਵੀ ਮੱਥਾ ਟੇਕੀ ਜਾਹ
ਇਹ ਦੁਨੀਆਂ ਖੇਡ…..
ਕਿਤੇ ਆਪਣਾਂ ਡੋਬੇ ਆਪਣੇ ਨੂੰ ਲਾਲੱਚ ਵਿਚ ਰਿਸ਼ਤੇ ਭੁੱਲ ਜਾਂਦੇ
ਕਿਤੇ ਢਿਡੋਂ ਜੰਮੇ ਮਾਪਿਆਂ ਦੀ ਪੱਗੜੀ ਰੋਲਣ ਤੱਕ ਤੁਲ ਜਾਂਦੇ
ਸੰਗ ਸ਼ਰਮ ਤਾਂ ਉਡ ਗਈ ਲੱਗਦੀ ਏ
ਕਿੰਝ ਗਿਰ ਗਿਆ ਬੰਦਾ ਮੈਚੀ ਜਾਹ
ਇਹ ਦੁਨੀਆਂ ਖੇਡ….
ਕਿਤੇ ਬੱਸ ਜਹਾਜ਼ ਤੇ ਕਾਰਾਂ ਨੇ ਕੋਈ ਪੈਦਲ ਫਿਰਦਾ ਭੱਜਾ ਏ
ਕਾਹਲੀ ਵਿੱਚ ਜਾਪੇ ਹਰ ਬੰਦਾ ਵਿਰਲਾਂ ਕੋਈ ਸਬਰ ਨਾ ਲੱਗਾ ਏ
ਪੈਸੇ ਲਈ ਵਿੱਕੀ ਇਮਾਨ ਜਾਦਾ
ਤੂੰ ਲਿੱਖ ਲੈ ਲਿੱਖ ਕੇ ਮੈਟੀ ਜਾਹ
ਇਹ ਦੁਨੀਆਂ ਖੇਡ….
ਕਿਤੇ ਯਾਰ ਯਾਰਾਂ ਦੀ ਇਜ਼ਤ ਨੂੰ ਬਿੰਨ ਸੋਚੇ ਤੋ ਹੱਥ ਪਾਉਂਦਾ ਏ
ਆਏ ਸਮਝ ਨਾ ਪਾਲ ਫਿਆਲੀ ਦੇ ਕੀ ਅੱਜ ਦਾ ਬੰਦਾ ਚਾਉਦਾ ਏ
ਚੁੱਪ ਕੱਰਕੇ ਕਾਰੇ ਜੱਗ ਦੇ ਤੂੰ
ਬੱਸ ਗੀਤਾਂ ਵਿੱਚ ਸਮੇਟੀ ਜਾਹ
ਇਹ ਦੁਨੀਆਂ ਖੇਡ…….
ਪਾਲ ਫਿਆਲੀ ਵਾਲਾਂ
ਫੋਨ ਇੰਡੀਆ। 86999 07347
ਵੱਟਸਐਪ। 0039 389 980 7352
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly