(ਸਮਾਜ ਵੀਕਲੀ)
ਅਸੀਂ ਜੰਮੇ ਜਿੱਤਾਂ ਲਈ ਪੰਜਾਬੀ
ਜਿੱਤ ਕੇ ਦਿਖਾਉਣਾ ਤੈਨੂੰ ਦਿੱਲੀਏ
ਅਕੜਾਈ ਧੌਣ ਉੱਤੇ ਗੋਡਾ ਰੱਖ
ਅਸੀਂ ਹੀ ਨਿਵਾਉਣਾ ਤੈਨੂੰ ਦਿੱਲੀਏ
ਅਸੀਂ ਜਿੱਤਾਂ ਲਈ ਜੰਮੇ———-
ਜ਼ੋਰਾਵਰਾਂ ਦੀ ਤੂੰ ਬਣਕੇ ਰਖੇਲ਼ ਰਹੀ
ਧਾੜਵੀਂਆਂ ਦਾ ਚੋਂਦੀ ਆਪ ਤੇਲ ਰਹੀ
ਗੈਰਾਂ- ਮੁਗਲਾਂ ਦੇ ਰਾਜ ਰਹੇ
ਨੀ ਉਦੋਂ ਕਿੱਥੇ ਤੇਰੇ ਨਾਜ਼ ਰਹੇ
ਚੌਂਕ ਚਾਂਦਨੀ ‘ਚ ਝੁਕਾਉਣਾ ਤੈਨੂੰ ਦਿੱਲੀਏ
ਅਸੀਂ ਜੰਮੇ ਜਿੱਤਾਂ ਲਈ ਪੰਜਾਬੀ———
ਜੰਮੇ ਹੀ ਪੰਜਾਬ ਦੇ ਨੇ ਰਹੇ ਮੁੱਛ ਤੇਰੀ ਵਾਲ ਦੇ
ਹੱਦਾਂ ਉਤੇ ਤਾਣ ਹਿੱਕਾਂ ਰਹੇ ਤੈਨੂੰ ਜੋ ਸੰਭਾਲ਼ਦੇ
ਹੈਂ ਅਬਦਾਲੀਆਂ ਦੀ ਲੁੱਟੀ ਤੂੰ
ਹੈ ਔਰੰਗਿਆਂ ਦੀ ਕੁੱਟੀ ਤੂੰ
ਅਸੀਂ ਉਂਗਲਾਂ ਤੇ ਨਚਾਉਂਣਾ ਤੈਨੂੰ ਦਿੱਲੀਏ
ਅਸੀਂ ਜੰਮੇ ਜਿੱਤਾਂ ਲਈ ਪੰਜਾਬੀ———
ਪਹਿਰੇਦਾਰ ਹੱਕ ਸੱਚ ਦੇ, ਅਸੀਂ ਠੱਲੀਏ ਤੂਫ਼ਾਨਾਂ ਨੂੰ
ਸੀਸ ਤਲੀ ਉਤੇ ਰੱਖ , ਅਸੀਂ ਖੇਡਦੇ ਹਾਂ ਜਾਨਾਂ ਨੂੰ
ਇਕ ਇਕ ਨੂੰ ਲੜਾਵੇ ਜੋ ਸਵਾ ਵੱਖ ਨਾਲ਼
ਦੁਆਵਾਂ ਦਸ਼ਮੇਸ਼ ਦੀਆਂ ਰਹੇ ਹੱਥ ਨਾਲ਼
ਜਬਰ ਤੇਰਾ ਹੋਰ ਅਜਮਾਉਣਾ ਅਸੀਂ ਦਿੱਲੀਏ
ਅਸੀਂ ਜਿੱਤਾਂ ਲਈ ਜੰਮੇ ਹਾਂ———-
ਗੁੜਤੀ ਖੰਡੇ ਦੀ ਲਈ, ਪੀਤੀ ਪਾਹੁਲ ਅਸੀਂ ਜੰਮਦੇ
ਰੇਤਗੜ ” ਅਜਮਾ ਨਾ ਜ਼ੋਰ, ” ਬਾਲੀ” ਸਾਡੇ ਦਮ ਦੇ
ਅਸੀਂ ਮਰ-ਜੀਵੜੇ ਰੌਸ਼ਨ ਅੰਦਰੋਂ ਚਿਰਾਗ਼ ਨੀ
ਆਕਾਲ ਦੀ ਹਾਂ ਮੌਜ , ਆਕਾਲ ਦਾ ਵਿਰਾਗ਼ ਨੀ
ਤੇਜ਼ ਚੜੵਦੀ ਕਲਾ ਦਾ ਰੁਸ਼ਨਾਉਣਾ ਅਸੀਂ ਦਿੱਲੀਏ
ਅਸੀਂ ਜੰਮੇ ਜਿੱਤਾਂ ਲਈ ਪੰਜਾਬੀ——–
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168