ਗੀਤ

ਪਰਵੀਨ ਘਰੋਟੀਆ
(ਸਮਾਜ ਵੀਕਲੀ)

ਜਿੱਥੇ ਮੱਖਣ ਮਲਾਈਆ ਨੇ ਭਾਵੇਂ ਘੱਟ ਕਮਾਈਆ ਨੇ
ਜਿੱਥੇ ਸ਼ੇਰਾਂ ਵਰਗੇ ਜਿਗਰੇ ਤੇ ਹੌਸਲਿਆ ਨਾਲ ਚੜਾਇਆ ਨੇ
ਸਾਰੇ ਜੱਗ ਵਿੱਚ ਹੁੰਦਿਆਂ ਗੱਲਾਂ ਜਿਸ ਖ਼ੁਰਾਕ ਦੀਆ
      ਮੈਨੂੰ ਉਥੇ ਲੈ ਚਲ ਬਾਪੂ ਜਿੱਥੇ ਗੱਲਾਂ ਹੋਣ ਪੰਜਾਬ ਦੀਆ
      ਮੈਨੂੰ ਉਥੇ ਲੈ ਚਲ ਬਾਪੂ ਜਿੱਥੇ ਗੱਲਾਂ ਹੋਣ ਪੰਜਾਬ ਦੀਆ
ਜਿੱਥੇ ਬਾਂਜਾ ਵਾਲੇ ਨੇ ਪਰਿਵਾਰ ਸ਼ਹੀਦ ਕਰਾਤਾ
ਜਿੱਥੇ ਬਾਬੇ ਨਾਨਕ ਨੇ ਤੇਰਾ ਦਾ ਪਾਠ ਪੜਾਤਾ
ਮਾਹਾਰਾਜਾ ਰਣਜੀਤ ਸਿੰਘ ਨਨਕਾਣਾ ਸਾਹਿਬ ਦੀਆ
      ਮੈਨੂੰ ਉਥੇ ਲੈ ਚਲ ਬਾਪੂ ਜਿੱਥੇ ਗੱਲਾਂ ਹੋਣ ਪੰਜਾਬ ਦੀਆ
      ਮੈਨੂੰ ਉਥੇ ਲੈ ਚਲ ਬਾਪੂ ਜਿੱਥੇ ਗੱਲਾਂ ਹੋਣ ਪੰਜਾਬ ਦੀਆ
ਜਿੱਥੇ ਸ਼ਾਮ ਸਵੇਰੇ ਨਿੱਤ ਮਧਾਣੀਆਂ ਥਿਰਕਦੀਆ
ਜਿੱਥੇ ਦਿੱਤੀਆਂ ਜਾਣ ਮਿਸਾਲਾਂ ਮਾਂ ਦੇ ਸਿਦਕ ਦੀਆ
ਟੁੱਟਦੀਆਂ ਨਹਿਓ ਜਿੱਥੇ ਤੰਦਾਂ ਮੋਹ ਤੇ ਪਿਆਰ ਦੀਆ
     ਮੈਨੂੰ ਉਥੇ ਲੈ ਚਲ ਬਾਪੂ ਜਿੱਥੇ ਗੱਲਾਂ ਹੋਣ ਪੰਜਾਬ ਦੀਆ
     ਮੈਨੂੰ ਉਥੇ ਲੈ ਚਲ ਬਾਪੂ ਜਿੱਥੇ ਗੱਲਾਂ ਹੋਣ ਪੰਜਾਬ ਦੀਆ
ਜਿੱਥੇ ਬੈਠਕੇ ਬਚਪਣ ਦੇ ਵਿੱਚ ਖ਼ਾਬ ਸੰਜੋਏ ਸੀ
ਜਿੱਥੇ ਉਗਲੀ ਫੱੜਕੇ ਤੇਰੀ ਚੱਲਣ ਜੋਗੇ ਹੋਏ ਸੀ
ਪਰਵੀਨ ਘਰੋਟੀਆ ਨਹੀਂ ਭੁੱਲਦਾ ਓਹ ਪਿੰਡ ਯਾਦਾਂ ਸਾੜਦੀਆਂ
      ਮੈਨੂੰ ਉਥੇ ਲੈ ਚਲ ਬਾਪੂ ਜਿੱਥੇ ਗੱਲਾਂ ਹੋਣ ਪੰਜਾਬ ਦੀਆ
      ਮੈਨੂੰ ਉਥੇ ਲੈ ਚਲ ਬਾਪੂ ਜਿੱਥੇ ਗੱਲਾਂ ਹੋਣ ਪੰਜਾਬ ਦੀਆ
                                     ਗੀਤਕਾਰ
                               ਪਰਵੀਨ ਘਰੋਟੀਆ
                                  ਸੰਪਰਕ-98149-30031
Previous articleBattle of the biggies: Modi, Rahul to address rallies in Bihar on Friday
Next articleBihar polls: Over 50% population satisfied with JD-U-BJP, reveals research