ਗੀਤ

(ਸਮਾਜ ਵੀਕਲੀ)

ਜਗ ਦੇ ਉੱਤੇ ਖਲਖਤ ਦੇ ਦੇਖੋ ਝਮ ਝਮੇਲੇ
ਲਾਲ ਬੱਤੀ ਤੇ ਗੱਡੀਆਂ ਦੀਆ,ਲੰਬੀਆਂ ਕਾਤਾਰਾਂ
ਖੁਦ੍ਹਾ ਤੇ ਧਰਤੀ ਨੂੰ ਸੁੱਖਚੈਨ ਨਾਲ ਸਾਉਣ ਨਾ ਦਿੰਦੇ
ਮੰਦਿਰ,ਮਸਜਿਦਾਂ,ਗੁਰੁਘਰਾਂ ਵਿੱਚ ਲੰਬੀਆਂ ਕਾਤਾਰਾਂ
ਜਿੱਧਰ ਵੇਖੋ ਆਬੋ ਧਾਬੀ ਹੋਈ ਪਈ ਏ ਦੁਨੀਆਂ
ਮੋਲ੍ਹਾਂ,ਹੋਟਲਾਂ ਤੇ ਹੱਟਾਂ,ਵਿੱਚ ਵੀ ਲੰਬੀਆਂ ਕਾਤਾਰਾਂ
ਖਾਣੇ ਪੀਣੇ ,ਰੰਗ ਰੰਗੀਲੀਆਂ ਹੋ ਜਾਦੀਆਂ ਸਾਮਾਂ
ਮੁਰਗੇ ਮੱਛੀਆਂ,ਠੇਕਿਆ ਅੱਗੇ ਲੰਬੀਆਂ ਕਾਤਾਰਾਂ
ਚੱਕਰਾਂ ਦੇ ਵਿੱਚ ਗੋਲ ਗੋਲ ਘੁਮੀਂ ਜਾਦੇਂ ਸੂਝਵਾਨ
ਰੋਜਗਾਰ ਪਿੱਛੇ ਭਵਿੱਖ ਦੀਆਂ ਲੰਬੀਆਂ ਕਾਤਾਰਾਂ
ਐਨੀ ਭੀੜ ਦਾ ਪਤਾ ਨਹੀਂ,ਅੱਗੇ ਕੀ ਕੀ ਹਾਲ ਹੋਣਾ
ਬੈਕਾਂ,ਰੇਲਾਂ,ਬੱਸਾਂ,ਸਿਨੇਮਿਆਂ ਵਿੱਚ ਲੰਬੀਆਂ ਕਾਤਾਰਾਂ
ਸਵੱਛਤ ਸਿਹਤ ਪੱਖੋਂ,ਨਾ ਰਿਹਾ ਕੋਈ ਵੀ ਏਥੇ ਹੁਣ
ਸਰਕਾਰੀ ਤੇ ਨਿੱਝੀ ਹੱਥਪਤਾਲਾਂ ਚ ਕਾਤਾਰਾਂ ਹੀ ਕਾਤਾਰਾਂ
ਮੋਹ ਮੁਹਾਬਤਾਂ,ਕੋਹ੍ਹਾਂ ਦੂਰ ਵਿਸਰ ਗਈਆਂ ਲੋਕਾਂ ਵਿਚੋਂ
ਲੱਖਾਂ ਮੱਸਲਿਆਂ ਦੀਆਂ ਅਦਾਲਤਾਂ ਚ ਲੰਬੀਆਂ ਕਾਤਾਰਾਂ
ਇਨ੍ਹਾਂ ਸਭ ਮਸਲਿਆਂ ਤੋਂ ਜੋ ਸਦਾ ਲਈ ਫਾਰੁਕ ਹੋ ਜਾਦੇਂ
ਆਖਰੀ ਹਸਤੇ ਵੀ ਸੰਧੂ ਕਲਾਂ,ਅਥਾਹ ਲੰਬੀਆਂ ਕਾਤਾਰਾਂ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਗਲੀ ਜੀਵ ਵਿਭਾਗ ਵੱਲੋਂ ਮਿੱਠੜਾ ਕਾਲਜ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ
Next articleਲੋਕ ਏਜੰਡੇ ਤੋਂ ਬਾਹਰ ਹੈ!