(ਸਮਾਜ ਵੀਕਲੀ)
ਗਿੱਧੇ ਵਿਚੋਂ ਬੋਲ ਮੁੱਕ ਗਏ
ਨਾ ਦਿਸੇ ਭੰਗੜੇ ‘ਚ ਕੁੰਢੀ ਮੁੱਛ ਤੇਰੀ
ਵੇ ਗਿੱਧੇ ਵਿਚੋਂ ਬੋਲ ਮੁੱਕ ਗਏ!
ਅੱਖ ਤੇਰੀ ਨਹੀਂਓਂ ਲੱਭਦੀ
ਜਿਹੜੀ ਇੱਲ ਦੇ ਆਲ੍ਹਣੇ ਸੀ ਲਾਹੁਦੀ
ਨੀ ਅੱਖ ਤੇਰੀ ਨਹੀਓਂ ਲੱਭਦੀ!
ਸੰਮਾਂ ਵਾਲੀ ਡਾਂਗ ਗੁੰਮ ਵੇ ਗਈ
ਭੰਗੜੇ ‘ਚ ਲਲਕਾਰੇ ਸੀ ਜੋ ਲਾਉਂਦੀ
ਸੰਮਾਂ ਵਾਲੀ ਡਾਂਗ ਗੁੰਮ ਵੇ ਗਈ!
ਕਿਹੜਾ ਬੰਤਾ ਬੋਲੀਆਂ ਪਾਊ
ਮਲਵਈ ਗਿੱਧੇ ਦਾ ਵੀ ਪਿੜ ਸੁੰਨਾ ਹੈ ਪਿਆ
ਕਿਹੜਾ ਬੰਤਾ ਬੋਲੀਆਂ ਪਾਊ!
ਲੈ ਗਈ ਵੇ ਕੈਨੇਡਾ ਛਾਣ ਕੇ
ਯੁਵਕ ਮੇਲਿਆਂ ਦੀ ਰੌਣਕ ਸਾਰੀ
ਲੈ ਗਈ ਵੇ ਕੈਨੇਡਾ ਛਾਣ ਕੇ !
ਵਿਰਕ ਪੁਸ਼ਪਿੰਦਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly