(ਸਮਾਜ ਵੀਕਲੀ)
ਮੁੜ ਨਹੀਂ ਜੰਮਣੇ ਯਾਰ ਭਗਤ ਸਿੰਘ ਬਣਨਾ ਪੈਣਾ ਐ।
ਮੰਗਿਆ ਹੱਕ ਨਾ ਮਿਲਣੇ ਹੱਕਾਂ ਲਈ ਲੜਨਾ ਪੈਣਾ ਐ।
ਮੁੜ ਨਹੀਂ ਜੰਮਣੇ ਯਾਰ………………………………
ਕੀ ਕਰਨੀ ਐ ਭਗਤ ਸਿੰਘ ਦੀ ਫੋਟੋ ਨੋਟਾਂ ਤੇ।
ਸੱਚੀ ਦਿਓ ਸਰਧਾਂਜਲੀ ਤੁਰਕੇ ਓਹਦੀਆਂ ਸੋਚਾਂ ਤੇ।
ਝੰਡੇ ‘ਚ ਪਾ ਕੇ ਡੰਡਾ ਹੱਥਾਂ ਵਿਚ ਫੜਨਾ ਪੈਣਾ ਐ।
ਮੁੜ ਨਹੀਂ ਜੰਮਣੇ ਯਾਰ…………………………….
ਚੰਦਰ ਸ਼ੇਖਰ ਗਦਰੀ ਬਾਬੇ ਹੋ ਕੁਰਬਾਨ ਗਏ।
ਰਾਜਗੁਰੂ ਸੁਖਦੇਵ ਸਰਾਭੇ ਊਧਮ ਸੁਨਾਮ ਜਹੇ।
ਚੁੰਮ-ਚੁੰਮ ਰੱਸਾ ਫਾਂਸੀ ਤੇ ਵੀ ਚੜਨਾ ਪੈਣਾ ਐ।
ਮੁੜ ਨਹੀਂ ਜੰਮਣੇ ਯਾਰ…………………….
ਅਜੇ ਸ਼ਹਿਦਾਂ ਵਾਲੀ ਅਜਾਦੀ ਲੋਕੋ ਆਈ ਨਾ।
ਜਬਰ ਜੁਲਮ ਨੂੰ ਮਿਟਾਵਣ ਵਾਲੀ ਮੁੱਕੀ ਲੜਾਈ ਨਾ।
ਬੰਦਾ ਸਿੰਘ ਬਹਾਦਰ ਬਣਕੇ ਲੜਨਾ ਪੈਣਾ ਐ।
ਮੁੜ ਨਹੀਂ ਜੰਮਣੇ ਯਾਰ…………………….
ਇੱਕੋ ਵਾਰੀ ਜੰਮਣਾ ਇੱਕੋ ਵਾਰੀ ਮਰਨਾ ਐ।
ਸੀਸ ਤਲੀ ਤੇ “ਭਟੋਏ” ਆਪਣਾ ਪੈਣਾ ਧਰਨਾ ਐ।
ਨਿੱਤ ਦੇ ਮਰਨੇ ਨਾਲੋਂ ਇੱਕ ਦਿਨ ਮਰਨਾ ਪੈਣਾ ਐ।
ਮੁੜ ਨਹੀਂ ਜੰਮਣੇ ਯਾਰ…………………………
ਸਰਬਜੀਤ ਸਿੰਘ “ਭਟੋਏ”
ਚੱਠਾ ਸੇਖਵਾਂ (ਸੰਗਰੂਰ)
9257023345
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly