(ਸਮਾਜ ਵੀਕਲੀ)
ਪਿੱਪਲ ਦੀਆ ਪੱਤਿਆਂ ਵੇ, ਤੂੰ ਜਦ ਵੀ ਹਿਲਦਾ
ਕਿਤੇ ਸ਼ਾਂਤੀ ਮਿਲੇ ਮਨ ਨੂੰ, ਕਿਤੇ ਦਰਦ ਵਧੇ ਦਿਲ ਦਾ
ਪਿੱਪਲ ਦਿਆ ਪੱਤਿਆਂ ਵੇ, ਚੰਗੀ ਨਾ ਨੀਤੀ
ਕੋਈ ਗੈਰ ਵੀ ਨਾ ਕਰਦਾ, ਜੋ ਆਪਣਿਆਂ ਨੇ ਕੀਤੀ
ਪਿੱਪਲ ਦਿਆ ਪੱਤਿਆਂ ਵੇ, ਕੀ ਅਣਹੋਣੀ ਹੋਈ
ਅੱਖ ਰੋਂਦੀ ਨੂੰ ਜੱਗ ਵੇਖੇ, ਦਿਲ ਰੋਂਦਾ ਨਾ ਵੇਖੇ ਕੋਈ
ਪਿੱਪਲ ਦਿਆ ਪੱਤਿਆਂ ਵੇ, ਕਿਉਂ ਸੁੱਕ ਦਾ ਜਾਵੇਂ
ਜਿਉਂ ਇਸ਼ਕੇ ਦੇ ਰੋਗੀ ਨੂੰ, ਅੰਦਰੋਂ ਕੋਈ ਗਮ ਖਾਏ।
ਪਿੱਪਲ ਦਿਆ ਪੱਤਿਆਂ ਵੇ, ਆ ਦੇ ਦੇ ਸਹਾਰਾ
ਜਿਸਮ ਦੇ ਵਜਨ ਨਾਲੋਂ, ਗਮ ਜਿੰਦਗੀ ਦਾ ਭਾਰਾ
ਪਿੱਪਲ ਦਿਆ ਪੱਤਿਆਂ ਵੇ, ਨਾ ਛੱਡ ਹਰਿਆਲੀ
ਉਜੜੇ ਹੋਏ ਬਾਗਾਂ ਚ, ਦੱਸ ਕੌਣ ਰਹੇ ਮਾਲੀ
ਪਿੱਪਲ ਦਿਆ ਪੱਤਿਆਂ ਵੇ, ਪੱਤ ਕਿਉਂ ਰੁਲਦੇ ਨੇ
ਮੋਇਆਂ ਨੂੰ ਤਾਂ ਭੁੱਲ ਜਾਈਏ, ਵਿਛੜੇ ਕਦ ਭੁੱਲਦੇ ਨੇ
ਪਿੱਪਲ ਦਿਆ ਪੱਤਿਆਂ ਵੇ, ਦੱਸ ਦੇਈੰ ਹਵਾਵਾਂ ਨੂੰ
ਅੱਜ ਵੀ ਨਵਦੀਪ ਦੀਆਂ, “ਭਟੋਏ” ਤੱਕਦਾ ਰਾਹਵਾਂ ਨੂੰ
ਜਿੰਦਗੀ ਦੇ ਦਰਦ ਚੋਂ
ਸਰਬਜੀਤ ਸਿੰਘ “ਭਟੋਏ”
ਚੱਠਾ ਸੇਖਵਾਂ (ਸੰਗਰੂਰ)
9257023345
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly