ਗੀਤ

(ਸਮਾਜ ਵੀਕਲੀ)

ਤੇਰੇ ਗੀਤ ਦੇ ਮੁੱਖੜੇ ‘ਤੇ ,
ਮੇਰੀ ਗ਼ਜ਼ਲ ਦਾ ਮਤਲਾ ਮਰਿਆ |
ਹਿੱਲ ਵਜ਼ਨ ਬਹਿਰ ਗਈ ,
ਵੇ ਕੀ ਤੂੰ ਜਾਦੂ ਕਰਿਆ |

ਮੇਰੇ ਆਸ਼ਿਕ ਪੋਲੇ ਪੋਲੇ ਵੇ |
ਕੁਝ ਚੀਨੇ ਤੇ ਕੁਝ ਗੋਲੇ ਵੇ |
ਤੂੰ ਕਿੱਧਰੋਂ ਆਇਆ ਬਾਜ਼ ਜਿਹਾ ,
ਤੈਨੂੰ ਵੇਖਕੇ ‘ਮਕਤਾ’ ਡੋਲੇ ਵੇ |
ਹੈ ਮੀਂਹ ਇਸ਼ਕੇ ਦਾ ਵਰ੍ਹਿਆ …
ਤੇਰੇ ਗੀਤ ਤੇ ਮੁੱਖੜੇ ਤੇ ,
ਮੇਰੀ ਗ਼ਜ਼ਲ ਦਾ ਮਤਲਾ ਮਰਿਆ …

ਦਿਲ ਤੇਰਾ ਅੱਜ ਤੋਂ ਹੋ ਗਿਆ ਵੇ |
ਤੂੰ ਮਿਸਰਾ ਮਿਸਰਾ ਢੋ’ ਗਿਆ ਵੇ |
ਤੇਰੀ ਗਹਿਰਾਈ ਜਦ ਨਾਪੀ ,
ਮੇਰਾ ਭਾਵ ਅਰਥ ਹੀ ਖੋ’ ਗਿਆ ਵੇ |
ਮੈਂ ਸਭ ਕੁਝ ਤੈਨੂੰ ਹਰਿਆ …
ਤੇਰੇ ਗੀਤ ਤੇ ਮੁੱਖੜੇ ਤੇ ,
ਮੇਰੀ ਗ਼ਜ਼ਲ ਦਾ ਮਤਲਾ ਮਰਿਆ …

ਸ਼ਬਦਾਵਲੀ ਤੇਰੀ ਘੁੰਮਾ ਗਈ ਏ |
ਜਨਮਾਂ ਦੀ ਪਿਆਸ ਬੁਝਾ ਗਈ ਏ |
ਵੇ ‘ਜਿੰਮੀਆਂ’ ਮੈਂ ਇੱਕ ਨਦੀ ਜਹੀ ,
ਤੇਰੇ ਸਾਗਰ ਜੋ ਸਮਾ ਗਈ ਏ |
ਸੀ ਤਪਦਾ ਸੀਨ੍ਹਾ , ਠਰਿਆ …
ਤੇਰੇ ਗੀਤ ਤੇ ਮੁੱਖੜੇ ਤੇ ,
ਮੇਰੀ ਗ਼ਜ਼ਲ ਦਾ ਮਤਲਾ ਮਰਿਆ …

ਜਿੰਮੀ ਅਹਿਮਦਗਡ਼੍ਹ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਵਿਤਾ