ਅੱਗ ਲੱਗਣੇ ਸੈਲੰਡਰ ਮਹਿੰਗੇ , ਮਾਰਨ ਫ਼ੂਕ ਹਜ਼ਾਰਾਂ ਨੂੰ
ਰੁੱਖ ਰਹੇ ਨਾ, ਮਿਲੇ ਨਾ ਬਾਲਣ, ਕੀ ਫ਼ਿਕਰ ਸਰਕਾਰਾਂ ਨੂੰ
ਅੱਗ ਲੱਗਣੇ ਸੈਲੰਡਰ ਮਹਿੰਗੇ—– — ———
ਮੱਝਾਂ ਲੈ ਗਏ ਯੂ ਪੀ ਦੇ ਭਾਈ, ਪਾਥੀਆਂ ਦਾ ਮੁੱਲ ਕੋਈ ਨਾ
ਵੱਟ ਤੀਵੀਂ ਦੇ ਮੱਥੇ ਤੇ ਰਹਿੰਦੇ, ਚੁੱਲਿਆਂ ਲਈ ਗੁੱਲ ਕੋਈ ਨਾ
ਸੈਲੰਡਰ ਨਿੱਤ ਦੇ ਕਲੇਸ਼ ਹੋ ਗਏ, ਘੂਰਾਂ ਪੈਣ ਮੁਟਿਆਰਾਂ ਨੂੰ
ਅੱਗ ਲੱਗਣ ਸੈਲੰਡਰ ਮਹਿੰਗੇ-‘ —- ————–
ਛੱਡ ਚੁੱਲੇ , ਪੇਕੇ ਤੁਰੀਆਂ ਰਕਾਨਾਂ , ਨਿਆਣੇ ਭੁੱਖੇ ਮਰਦੇ
ਸਬਸਿਟੀ ਦਾ ਨਾਂਅ ਭੁੱਲ ਗਏ, ਭਗਤ ਅੰਨੇ ਤਰੀਫਾਂ ਕਰਦੇ
ਹੱਥ ਪੈ ਗਏ ਆਪ ਫੂਕਣੇ, ਅੱਕ ਘਰਾਂ ਦੇ ਲਾਣੇ ਦਾਰਾਂ ਨੂੰ
ਅੱਗ ਲੱਗਣੇ ਸੈਲੰਡਰ ਮਹਿੰਗੇ————-
ਬਿਨ ਕੁੰਡੀ ਨਾ ਹੀਟਰ ਲੱਗਣ, ਫਿਰ ਬਿਜਲੀ ਦਾ ਬਿੱਲ ਮਾਰੇ
ਕਿੱਦਾਂ ਭਰੀਏ ਢਿੱਡ ਆਪਣੇ ਨੀ,ਦੱਸ ਅੰਨੀ-ਬੋਲ਼ੀਏ ਸਰਕਾਰੇ
ਸਭ ਖਜ਼ਾਨੇ ਤੈਂ ਖੋਲ ਲੁਟਾਏ, ਮੇਰੇ ਵਤਨ ਦਿਆਂ ਗਦਾਰਾਂ ਨੂੰ
ਅੱਗ ਲੱਗਣੇ ਸੈਲੰਡਰ ਮਹਿੰਗੇ- —– ——‘ —
ਚੁੱਪ ਅੰਦਰ ਬੈਠਿਆਂ ਮਰ ਜਾਵਾਂਗੇ,ਆਓ ਦਿੱਲੀ ਲਾਈਏ ਧਰਨੇ
ਭੁੱਖ ਨਾਲੋਂ ਤਾਂ ਲੜਦੇ ਮਰਜੋ, ਚਲੋ, ਚੁੱਪ ਤੋੜੋ,ਬਣੋ ਨਾ ਡਰਨੇ
“ਰੇਤਗੜੵ ਬਾਲੀ” ਲਾਹੋ ਗੱਦੀਓ, ਠੱਗਾਂ, ਚੋਰਾਂ,ਚੌਕੀਦਾਰਾਂ ਨੂੰ
ਅੱਗ ਲੱਗਣੇ ਸੈਲੰਡਰ ਮਹਿੰਗੇ———-
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168