(ਸਮਾਜ ਵੀਕਲੀ)
ਮੇਰੀਆਂ ਤਲੀਆਂ ਦੇ ਵਿੱਚ ਗਿੱਧਾ
ਮੇਰੀ ਰਗ ਰਗ ਦੇ ਵਿੱਚ ਤਾਨ
ਅੱਡੀਆਂ ਮੇਰੀਆਂ ਥੱਕਦੀਆਂ ਨਾਹੀਂ
ਇਹ ਘੁੰਮ ਘੁੰਮ ਪਿੜ ਵਿੱਚ ਜਾਣ
ਬੋਲੀ ਪਾ ਕੇ ਕੀਲ ਦਿਆਂ ਮੈਂ
ਬੰਨ੍ਹ ਦਿਆਂ ਕਲਾ ਦੇ ਰੰਗ
ਮੈਂ ਗਿੱਧਿਆਂ ਦੀ ਆਨ ਬਾਨ
‘ਸਰਘੀ’ ਸਿਖਾਿੲਆ ਢੰਗ
ਮੇਰਾ ਕਰਮਾਂ ਵਾਲਾ ਵਿਹੜਾ
ਰੱਖਾਂ ਮੂੰਹ ਤੇ ਵੱਖਰਾ ਖੇੜਾ
ਜਦ ਦਿਆਂ ਮੈਂ ਘੁੰਮ ਕੇ ਗੇੜਾ
ਕੋਈ ਸੰਗ,ਸ਼ਰਮ ਨਾ ਝੇੜਾ
ਨੱਚਣ ਕੁੱਦਣ ਮਨ ਕਾ ਚਾਓ
ਆਓ ਸਖੀ ਰਲ ਬੋਲੀ ਪਾਓ
ਸਾਨੂੰ ਰੋਕਣ ਵਾਲਾ ਕਿਹੜਾ ?
ਢੋਲਕੀ ਵਾਲੀ ਤਾਲ ਦੇ ਉੱਤੇ
ਨਾਲ ਨਾ ਗਾਊ ਕਿਹੜਾ ?
ਸਾਡੇ ਪੈਰ ਨਾ ਕਦੇ ਵੀ ਥੱਕਣ
ਬੁੱਲ੍ਹੇ ਵਾਲੇ ਨੁਕਤੇ ਲੱਭਣ
‘ਯਾਰ ‘ਦਾ ਚਾਅ ਬਥੇਰਾ
ਉਹ ਹੈ ਮਖਣੀ ਦਾ ਪੇੜਾ
ਸੋਨੀਆ ਪਾਲ
ਇੰਗਲੈਂਡ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly