ਗਿੰਢਾ ਪਰਿਵਾਰ ਵਲੋਂ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ

ਗਿੰਢਾ ਪਰਿਵਾਰ ਵਲੋਂ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਨਾਇਆ

(ਸਮਾਜ ਵੀਕਲੀ)- ਰਣਵੀਰ ਬੇਰਾਜ ਚੱਕ ਰਾਮੂੰ ਪਿੰਡ ਭੁੱਲਾਰਾਈ ਨਜ਼ਦੀਕ ਫਗਵਾੜਾ ਵਿਖੇ ਗਿੰਢਾ ਪਰਿਵਾਰ ਸੱਚਾ ਦਰਬਾਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਇਹ ਜੋੜ ਮੇਲਾ ਵੱਖ ਵੱਖ ਪਿੰਡ ਦੀਆਂ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਨਗਰ ਨਿਵਾਸੀਆਂ ਵਲੋਂ ਮਨਾਇਆ ਗਿਆ ਇਸ ਮੌਕੇ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾਓਣ ਉਪਰੰਤ ਪ੍ਰੀਤ ਬਲਿਹਾਰ, ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਚੱਕ ਰਾਮੂੰ ਵਾਲੀਆਂ ਬੱਚੀਆਂ ਤੋਂ ਇਲਾਵਾਂ ਵੱਖ ਵੱਖ ਕਲਾਕਾਰਾਂ ਨੇ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ, ਇਸ ਮੌਕੇ ਬਾਬਾ ਸੋਮ ਨਾਥ ਜੀ ਸਿੱਧੂ ਕੁੱਲੇ ਵਾਲੀ ਸਰਕਾਰ ਜੀ ਵੀ ਸੰਗਤਾਂ ਨੂੰ ਦਰਸ਼ਣ ਦੇ ਪੁਹੰਚੇ ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੌਕੇ ਸਤਪਾਲ ਮਿਸਤਰੀ ਭੁੱਲਾਰਾਈ, ਪ੍ਰੇਮ ਚੰਦ ਫੌਜੀ ਸੂਬੇਦਾਰ, ਕ੍ਰਿਸ਼ਨ ਪੱਪੀ, ਖੇਰੂ ਰਾਮ, ਬਿਆਰੀ ਲਾਲ, ਨਕੋਦਰ ਦੀ ਸੰਗਤ ਹਾਜ਼ਰ ਸਨ

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕੰਨਿਆ ਦਾਨ” ਸੰਸਥਾ ਮੁਕੰਦਪੁਰ ਵੱਲੋਂ ਲੋੜਵੰਦ ਪਰਿਵਾਰ ਦੀ ਮਾਲੀ ਮਦਦ
Next article“ਦੂਰਸੰਚਾਰ ਦਾ ਦੁਨੀਆਂ ਦੇ ਸਥਿਰ ਵਿਕਾਸ ਚ ਅਹਿਮ ਰੋਲ”