ਲੰਡਨ, (ਰਾਜਵੀਰ ਸਮਰਾ ) (ਸਮਾਜ ਵੀਕਲੀ)- ਟਰੂਡੋ ਕੈਥਡਰਲ ਕਾਰਨੀਵਾਲ ਵਿਖੇ ਯੂ.ਕੇ. ਵਿਚ ਜੀ-7 ਸੰਮੇਲਨ ਨੂੰ ਲੈ ਕੇ ਚੱਲ ਰਹੀ ਪ੍ਰਕਿਰਿਆਵਾਂ ਦੇ ਹਿੱਸੇ ਵਜੋਂ ਸਰਬ ਧਰਮ ਸੰਮੇਲਨ ਕਰਵਾਇਆ ਗਿਆ | ਕੌਫੋਡ ਵਲੋਂ ਕਰਵਾਏ ਗਏ ਇਸ ਸਰਬ ਧਰਮ ਸੰਮੇਲਨ ‘ਚ ਯੂ.ਕੇ. ਦੇ ਇਸਾਈ, ਸਿੱਖ, ਹਿੰਦੂ, ਮੁਸਲਿਮ ਅਤੇ ਹੋਰ ਧਰਮਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇਸ ‘ਚ ਸਿੱਖ ਫੈਡਰੇਸ਼ਨ ਯੂ.ਕੇ. ਨੂੰ ਵੀ ਸੱਦਾ ਦਿੱਤਾ ਗਿਆ ਸੀ, ਜਿਸ ਵਲੋਂ ਗਿਆਨੀ ਸੁਖਜੀਵਨ ਸਿੰਘ ਨੇ ਉਕਤ ਸੰਮੇਲਨ ‘ਚ ਹਿੱਸਾ ਲੈਂਦਿਆਂ ਮੌਜੂਦਾ ਵਿਸ਼ਵ ਸਮੱਸਿਆਵਾਂ ਨੂੰ ਸਿੱਖ ਫ਼ਲਸਫ਼ੇ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਨੁਸਾਰ ਹੱਲ ਕਰਨ ਦੀ ਵਕਾਲਤ ਕੀਤੀ |
ਉਨ੍ਹਾਂ ਇਸ ਮੌਕੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਅਤੇ ਵਾਤਾਵਰਣ ਪ੍ਰਤੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਸਿੱਖਿਆ ਲੈਣ ਲਈ ਕਿਹਾ |ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗ਼ਰੀਬ ਦੇਸ਼ਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਸਮੇਤ ਕਈ ਅਹਿਮ ਮੁੱਦਿਆਂ ਦੇ ਹੱਲ ਲਈ ਵਿਸ਼ਵ ਦੇ ਤਾਕਤਵਰ ਦੇਸ਼ਾਂ ਦੀਆਂ ਸਰਕਾਰਾਂ ਅੱਗੇ ਆ ਰਹੀਆਂ ਹਨ, ਇਨ੍ਹਾਂ ਯਤਨਾਂ ਪਿੱਛੇ ਕੋਈ ਸੁਆਰਥ ਜਾਂ ਉਨ੍ਹਾਂ ਦੇਸ਼ਾਂ ਤੋਂ ਕੋਈ ਲਾਭ ਲੈਣ ਦੀ ਮਨਸ਼ਾ ਨਹੀਂ ਹੋਣੀ ਚਾਹੀਦੀ |
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly