ਗਾਇਕ ਸੁਲੱਖਣ ਖਾਨਪੁਰੀ ਦੇ ਧਾਰਮਿਕ ਟਰੈਕ ‘ਤੂੰਬੇ ਦੀ ਤਾਰ’ ਦਾ ਪੋਸਟਰ ਰੀਲੀਜ਼

ਅੱਪਰਾ (ਸਮਾਜ ਵੀਕਲੀ) -ਅੱਪਰਾ ਦੇ ਕਰੀਬੀ ਪਿੰਡ ਖਾਨਪੁਰ ਦੇ ਜੰਮਪਲ ਗਾਇਕ ਸੁਲੱਖਣ ਖਾਨਪੁਰੀ ਦੇ ਧਾਰਮਿਕ ਟਰੈਕ ‘ਤੂੰਬੇ ਦੀ ਤਾਰ’ ਦਾ ਪੋਸਟਰ ਅੱਜ ਰੀਲੀਜ਼ ਹੋ ਗਿਆ ਹੈ। ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾ ਵਿਖੇ ਲਾਡੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਗੜ੍ਹਾ, ਸਰਪੰਚ ਬੁੱਧ ਪ੍ਰਕਾਸ਼, ਸਾਬਕਾ ਸਰਪੰਚ ਹੰਸ ਰਾਜ, ਸੰਗੀਤਕਾਰ ਲੱਕੀ ਅੱਪਰਾ, ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਤੇ ਸਮੂਹ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਪ੍ਰਬੰਧਕ ਕਮੇਟੀ ਗੜ੍ਹਾ ਵਲੋਂ ਧਾਰਮਿਕ ਟਰੈਕ ਦਾ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਗਾਇਕ ਸੁਲੱਖਣ ਖਾਨਪੁਰੀ ਨੇ ਦੱਸਿਆ ਕਿ ਇਸ ਧਾਰਮਿਕ ਟਰੈਕ ਨੂੰ ਕਮਲ ਮਿਊਜ਼ਿਕ ਰਿਕਾਰਡ, ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਵਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ।

ਇਸ ਗੀਤ ਨੂੰ ਖੁਦ ਸੁਲੱਖਣ ਖਾਨਪੁਰੀ ਨੇ ਕਮਲਬੱਧ ਕੀਤਾ ਹੈ, ਜਦਕਿ ਗੀਤ ਨੂੰ ਉੱਘੇ ਸੰਗੀਤਕਾਰ ਲੱਕੀ ਅੱਪਰਾ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦਾ ਵੀਡੀਓ ਵੀ ਸੰਗੀਤਕਾਰ ਤੇ ਵੀਡੀਓ ਡਾਇਰੈਕਟਰ ਲੱਕੀ ਅੱਪਰਾ ਵਲੋਂ ਬਹੁਤ ਹੀ ਖੂਬਸੂਰਤ ਫਿਲਮਾਇਆ ਗਿਆ ਹੈ। ਗਾਇਕ ਸੁਲੱਖਣ ਖਾਨਪੁਰੀ ਨੇ ਦੱਸਿਆ ਕਿ ਉਸ ਦੇ ਇਸ ਧਾਰਮਿਕ ਟਰੈਕ ਨੂੰ ਰੀਲੀਜ਼ ਕਰਨ ’ਚ ਉਸਦੀ ਮਾਤਾ ਗਿਆਨ ਕੌਰ ਤੇ ਭਰਾ ਮੁਕੇਸ਼ ਕੁਮਾਰ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਗਾਇਕ ਤੇ ਗੀਤਕਾਰ ਸੁਲੱਖਣ ਖਾਨਪੁਰੀ ਨੇ ਆਸ ਪ੍ਰਗਟ ਕੀਤੀ ਹੈ ਕਿ ਦੇਸ਼-ਵਿਦੇਸ਼ ’ਚ ਵਸਦੀਆਂ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਲੋਂ ਇਸ ਧਾਰਮਿਕ ਗੀਤ ਨੂੰ ਭਰਵਾਂ ਹੁੰਗਾਰਾ ਤੇ ਪਿਆਰ ਦਿੱਤਾ ਜਾਵੇਗਾ।

Previous articleਕਾਂਗਰਸ ਪਾਰਟੀ 2022 ਵਿਧਾਨ ਸਭਾ ਚੋਣਾਂ ਵੱਡੇ ਅੰਤਰ ਨਾਲ ਜਿੱਤੇਗੀ-ਮਹਿੰਦਰ ਸਿੰਘ ਕੇ. ਪੀ
Next articleਅੰਬਾਨੀ ਤੇ ਅਡਾਨੀ ਦਾ ਸਮਾਨ ਨਾ ਵੇਚਣ ਵਾਲੇ ਦੁਕਾਨਦਾਰ ਨੂੰ ਕੀਤਾ ਸਨਮਾਨਿਤ