ਗਾਇਕ ਸਰਬਜੀਤ ਫੁੱਲ ਦੇ ਟਰੈਕ ‘ਇਤਬਾਰ’ ਦੀ ਸ਼ੂਟਿੰਗ ਮੁਕੰਮਲ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਚਿੱਠੀਆਂ ਗਵਾਹੀ ਦਿੰਦਿਆਂ ਗੀਤ ਨਾਲ ਚਰਚਾ ਵਿਚ ਆਏ ਗਾਇਕ ਸਰਬਜੀਤ ਫੁੱਲ ਵਲੋਂ ਨਵਾਂ ਟਰੈਕ ‘ਇਤਬਾਰ’ ਤਿਆਰ ਕੀਤਾ ਗਿਆ ਹੈ। ਭਾਗ ਫਿਲਮ ਪ੍ਰੋਡਕਸ਼ਨ ਦੀ ਟੀਮ ਵਲੋਂ ਨਿਰਦੇਸ਼ਕ ਸੀਟੂ ਬਾਈ ਦੀ ਨਿਰਦੇਸ਼ਨਾਂ ਹੇਠ ਇਸ ਟਰੈਕ ਦੀ ਸ਼ੂਟਿੰਗ ਮੁਕੰਮਲ ਹੋਈ। ਇਸ ਦੀ ਜਾਣਕਾਰੀ ਦਿੰਦਿਆਂ ਗਾਇਕ ਫੁੱਲ ਨੇ ਦੱਸਿਆ ਕਿ ਇਸ ਦੇ ਪ੍ਰੋਡਿਊਸਰ ਧਰਮਵੀਰ ਰਾਜੂ ਹਨ। ਇਸ ਗੀਤ ਨੂੰ ਨਰੇਸ਼ ਮੇਹਟਾਂਵਾਲਾ ਨੇ ਕਲਮਬੱਧ ਕੀਤਾ ਹੈ। ਸੰਗੀਤ ਆਰ ਪੀ ਸ਼ਰਮਾ ਦਾ ਹੈ। ਰਿੰਗ ਰਿਕਾਰਡਸ ਕੰਪਨੀ ਦੇ ਬੈਨਰ ਹੇਠ ਇਸ ਟਰੈਕ ਨੂੰ ਹਰੀਸ਼ ਸੰਤੋਖਪੁਰੀ ਦੀ ਪੇਸ਼ਕਸ਼ ਵਜੋਂ ਰਿਲੀਜ਼ ਕੀਤਾ ਜਾਵੇਗਾ। ਜਿਸ ਦਾ ਵੀਡੀਓ ਮੁਕੰਮਲ ਹੋ ਚੁੱਕਾ ਹੈ। ਸ਼ੂਟਿੰਗ ਮੌਕੇ ਮੁਨੀਸ਼ ਅੰਗੂਰਾਲ, ਰਕੇਸ਼ ਕੁਮਾਰ, ਨੀਤੂ, ਪ੍ਰਤੀਕ ਪਲਾਹੀ ਅਤੇ ਨਿਰਮਲ ਨਿੱਕਾ ਸਮੇਤ ਕਈ ਹੋਰ ਹਾਜ਼ਰ ਸਨ।

Previous articleਸਮਾਜ ਸੇਵੀ ਜਗਤਾਰ ਸਿੰਘ ਵਲੋਂ ਬੱਚਿਆਂ ਨੂੰ ਵੰਡੀਆਂ ਗਈਆਂ ਗਰਮ ਕੋਟੀਆਂ
Next articleਬਲਦੇਵ ਰਾਹੀ ਦੇ ਲਿਖੇ ਟਰੈਕ ‘ਰੰਗਲੀ ਦੁਨੀਆਂ’ ਨੂੰ ਲੈ ਕੇ ਹਾਜ਼ਰ ਹੋਈ ਗਾਇਕਾ ਪ੍ਰਵੀਨ ਨੂਰ