ਗਾਇਕ ਰੁਕਮਾਨ ਲਵਲੀ ਅਤੇ ਐਮ ਜੇ ਕਰਨਗੇ ਆਪਣੇ ਨਵੇਂ ਟਰੈਕ ਨਾਲ ‘ਦਿੱਲੀ ਫਤਿਹ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰੋਡਿਊਸਰ ਕਲਮ ਮੇਹਟਾਂ ਯੂ ਕੇ ਅਤੇ ਮਿਊਜਿਕ ਡੋਜ਼ ਦੀ ਪੇਸ਼ਕਸ਼ ਦਿੱਲੀ ਫਤਿਹ’ ਸਿੰਗਲ ਟਰੈਕ ਲੈ ਕੇ ਆਏ ਹਨ ਗਾਇਕ ਰੁਕਮਾਨ ਲਵਲੀ ਅਤੇ ਐਮ ਜੇ । ਇਸ ਟਰੈਕ ਦਾ ਪੋਸਟਰ ਸ਼ਾਨੋ ਸ਼ੌਕਤ ਨਾਲ ਸ਼ੋਸ਼ਲ ਮੀਡੀਏ ਤੇ ਰਿਲੀਜ਼ ਕਰ ਦਿੱਤਾ ਗਿਆ। ਜਿਸ ਵਿਚ ਦੱਸਿਆ ਗਿਆ ਕਿ ਇਸ ਟਰੈਕ ਦਾ ਖੂਬਸੁਰਤ ਸੰਗੀਤ ਗੱਗੀ ਨਸਰਾਲਾ ਨੇ ਦਿੱਤਾ ਅਤੇ ਇਸ ਨੂੰ ਕਲਮਬੱਧ ਨੌਜਵਾਨ ਲੇਖਕ ਰਵੀ ਫੁਗਲਾਣਾ ਨੇ ਕੀਤਾ। ਇਸ ਟਰੈਕ ਦੇ ਡਾਇਰੈਕਟਰ ਦੀਪਕ ਜਨੋਤਰਾ ਅਤੇ ਪਬਲੀਸਿਟੀ ਡਿਜਾਇਨਰ ਜੱਸੀ ਆਰਟਸ ਹਨ। ਮਿ. ਪਾਲ ਅਤੇ ਹਰਦੀਪ ਕਲਸੀ ਦਾ ਉਕਤ ਟੀਮ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।

Previous article‘ਦਿੱਲੀਏ ਪਲਟਾ ਵੱਜੂਗਾ’ ਟਰੈਕ ਨਾਲ ਸਿੰਗਰ ਜੈਲੀ ਨੇ ਕੀਤੀ ਅਵਾਜ਼ ਬੁਲੰਦ
Next articleਭਾਰਤ ਬੰਦ ਨੂੰ ਭਰਵਾ ਸਮਰਥਨ ਮਿਲਿਆ