ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਮਿਸ਼ਨਰੀ ਲੇਖਕ ਪੰਛੀ ਡੱਲੇਵਾਲੀਆ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਵਲੋਂ ਇਸ ਵਾਰ ਵੱਖ-ਵੱਖ ਕਲਾਕਾਰਾਂ ਦੀਆਂ ਅਵਾਜ਼ਾਂ ਵਿਚ 12 ਮਿਸ਼ਨਰੀ ਟਰੈਕ ਬਤੌਰ ਏ ਲੇਖਕ ਲਿਖੇ ਗਏ ਹਨ, ਜਿੰਨ੍ਹਾਂ ਵਿਚੋਂ ਇਕ ਟਰੈਕ ਗਾਇਕ ਰਣਜੀਤ ਰਾਣਾ ਨੇ ਆਪਣੀ ਅਵਾਜ਼ ਵਿਚ ‘ਦੌਰੀ ਦਾ ਪਾਣੀ’ ਟਾਇਟਲ ਵਿਚ ਗਾਇਆ ਹੈ, ਜੋ ਸ਼ੋਸ਼ਲ ਮੀਡੀਏ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਿਚ ਕਾਫ਼ੀ ਚਰਚਿਤ ਹੋ ਰਿਹਾ ਹੈ। ਪ੍ਰੋਡਿਊਸਰ ਅਤੇ ਗੀਤਕਾਰ ਜੱਸੀ ਬੰਗਾ ਯੂ ਐਸ ਏ ਅਤੇ ਸੱਤੀ ਖੋਖੇਵਾਲੀਆ ਇਸ ਟਰੈਕ ਦੇ ਪੇਸ਼ਕਾਰ ਹਨ। ਐਸ ਕੇ ਪ੍ਰੋਡਕਸ਼ਨ ਨੇ ਇਸ ਨੂੰ ਲਾਂਚ ਕੀਤਾ ਹੈ। ਸੰਗੀਤ ਜੱਸੀ ਬ੍ਰਦਰਜ਼ ਦਾ ਹੈ ਅਤੇ ਵੀਡੀਓ ਦੀਪ ਗੁਰੀ ਫਿਲਮਜ਼ ਨੇ ਬਣਾਇਆ ਹੈ। ਜੂਗਨੂ ਯੂ ਐਸ ਏ ਅਤੇ ਜੱਸੀ ਆਰਟਸ ਦਾ ਪੂਰੀ ਟੀਮ ਵਲੋਂ ਧੰਨਵਾਦ ਕੀਤਾ ਗਿਆ ਹੈ।