ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕੈਨੇਡਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਫਿਲਮ ਪ੍ਰੋਡਿਊਸਰ ਜਤਿੰਦਰ ਜੇ ਮਿਨਹਾਸ ਨੇ ਕੈਨੇਡਾ ਸਰ•ੀ ਤੋਂ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਬੱਬੂ ਮਾਨ ਆਪਣਾ ਇਕ ਖੂਬਸੂਰਤ ਗੀਤ ‘ਅੜ•ਬ ਪੰਜਾਬੀ’ ਨਾਲ ਦਸਤਕ ਦੇ ਰਿਹਾ ਹੈ। ਜਿਸ ਦੀ ਗੱਲਬਾਤ ਕਰਦਿਆਂ ਜੇ ਮਿਨਹਾਸ ਨੇ ਦੱਸਿਆ ਕਿ ਇਸ ਗੀਤ ਦੀ ਸ਼ੂਟਿੰਗ ਮਿਨਹਾਸ ਮੈਰੇਜ ਪੈਲਿਸ ਕੈਨੇਡਾ ਵਿਚ ਮੁਕੰਮਲ ਹੋਈ।
ਇਸ ਟਰੈਕ ਨੂੰ ਕਲਮਬੱਧ ਵੀ ਖ਼ੁਦ ਬੱਬੂ ਮਾਨ ਨੇ ਕੀਤਾ ਹੈ। ਜਦ ਕਿ ਇਸ ਦੇ ਡਾਇਰੈਕਟਰ ਹੈਰੀ ਚਾਹਲ ਅਤੇ ਵੀਡੀਓ ਟਰੂ ਰੂਟਸ ਪ੍ਰੋਡਕਸ਼ਨ ਨੇ ਕੀਤਾ ਹੈ। ਜਤਿੰਦਰ ਜੇ ਮਿਨਹਾਸ ਨੇ ਦੱਸਿਆ ਕਿ ਇਸ ਟਰੈਕ ਦੀ ਸ਼ੂਟਿੰਗ ਤੋਂ ਪਹਿਲਾਂ ਬੱਬੂ ਮਾਨ ਨੇ ਪੰਜਾਬ ਦੇ ਹਲਾਤਾਂ ਦਾ ਜ਼ਿਕਰ ਕਰਦਿਆਂ ਪੰਜਾਬ ਦੀ ਕਿਰਸਾਨੀ ਦੇ ਹੱਕ ਵਿਚ ਨਾਅਰਾ ਮਾਰਿਆ ਕਿ ਕਿਵੇਂ ਸਰਕਾਰਾਂ ਦੇਸ਼ ਦੇ ਅੰਨਦਾਤਾ ਨੂੰ ਅੱਜ ਸੜਕਾਂ ਤੇ ਰੋਲ ਰਹੀ ਹੈ। ਜਿਸ ਦਾ ਉਸ ਨੂੰ ਗਹਿਰੇ ਦਿਲ ਤੋਂ ਦੁੱਖ ਹੈ।