ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਿਸਾਨੀ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਕਰਨ ਹਿੱਤ ਪੰਜਾਬ ਭਰ ਦੇ ਗਾਇਕ ਆਪਣੀ ਆਪਣੀ ਹਾਜ਼ਰੀ ਕਿਸਾਨਾਂ ਦੇ ਹੱਕ ਵਿਚ ਗੀਤ ਗਾ ਕੇ ਲਗਾ ਰਹੇ ਹਨ। ਇਸ ਕੜੀ ਤਹਿਤ ਹਰਤਾਜ ਆਡੀਓ ‘ਫਤਿਹ ਮੋਰਚਾ’ ਟਰੈਕ ਰਿਲੀਜ਼ ਕੀਤਾ ਗਿਆ ਜਿਸ ਨੂੰ ਦੋਆਬੇ ਦੀ ਮਕਬੂਲ ਗਾਇਕਾ ਰਾਜ ਗੁਲਜ਼ਾਰ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਪੇਸ਼ ਕੀਤਾ ਹੈ।
ਚੌਧਰੀ ਬਾੜੀਆਂ ਵਾਲਾ ਨੇ ਇਸ ਟਰੈਕ ਨੂੰ ਵਿਲੱਖਣ ਅੰਦਾਜ ਵਿਚ ਕਲਮਬੱਧ ਕੀਤਾ ਹੈ ਅਤੇ ਇਸ ਨੂੰ ਸੰਗੀਤਬੱਧ ਹਰਤਾਜ ਆਡੀਓ ਨੇ ਕੀਤਾ ਹੈ। ਗਾਇਕਾ ਰਾਜ ਗੁਲਜ਼ਾਰ ਜਿੱਥੇ ਵੱਖ-ਵੱਖ ਗਾਇਕਾਂ ਨਾਲ ਦੋਗਾਣਾ ਗਾਇਕੀ ਜਰੀਏ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ, ਉਸ ਦੇ ਇਸ ਟਰੈਕ ਨੂੰ ਵੀ ਸਰੋਤੇ ਜਰੂਰ ਮਾਣ ਦੇਣਗੇ। ਕਿਉਂਕਿ ਇਸ ਵਿਚ ਉਸ ਨੂੰ ਅਜੋਕੇ ਸਮੇਂ ਦੀ ਤਸਵੀਰ ਦਾ ਸੀਨ ਖਿੱਚਿਆ ਹੈ ਅਤੇ ਕਿਸਾਨ ਦੇ ਹਿੱਤ ਵਿਚ ਆਪਣੀ ਅਵਾਜ਼ ਬੁਲੰਦ ਕੀਤੀ ਹੈ।