ਗਾਇਕਾ ਮਿਸ ਨੀਲਮ ਨੂੰ ਸਦਮਾ, ਮਾਤਾ ਦਾ ਦੇਹਾਂਤ

ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਦੋਗਾਣੇ ਅਤੇ ਸੋਲੋ ਗੀਤਾਂ ਦੀ ਸੁਪ੍ਰਸਿੱਧ ਗਾਇਕਾ ਮਿਸ ਨੀਲਮ ਦੇ ਮਾਤਾ ਸ਼੍ਰੀਮਤੀ ਦਵਿੰਦਰ ਕੌਰ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ l ਬੀਤੀ 7 ਮਈ ਨੂੰ ਓਹ ਅਕਾਲ ਚਲਾਣਾ ਕਰ ਗਏ l ਕੋਵਿਡ 19 ਕਾਰਨ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦੂਰੋਂ ਨੇੜਿਓਂ ਸਭ ਕਲਾਕਾਰਾਂ, ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੂੰ ਘਰੋਂ ਹੀ ਸ਼ਰਧਾਂਜਲ਼ੀਆਂ ਦੇਣ ਦੀ ਪਰਿਵਾਰ ਵਲੋਂ ਬੇਨਤੀ ਕੀਤੀ ਗਈ ਹੈ l

ਮਿਸ ਨੀਲਮ, ਗਾਇਕ ਦਿਲਰਾਜ, ਸਪੁੱਤਰ ਸਰਬਜੀਤ ਸਿੰਘ ਤੇ ਤਲਵਿੰਦਰ ਸਿੰਘ ਨਾਲ ਪ੍ਰਮੋਟਰ ਬਿੱਲ ਬਸਰਾ ਸਾਬਕਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਕੈਨੇਡਾ , ਅਜੇ ਸਰਬ ਗਾਹਟ ਕੈਨੇਡਾ ,ਕੁਲਵਿੰਦਰ ਬਿੱਟੂ ਭਰੋਮਜਾਰਾ ਕੈਨੇਡਾ , ਹਰੀ ਸਿੰਘ ਅਜਮਾਨ, ਕੁਲਦੀਪ ਚੁੰਬਰ, ਸੁਰਿੰਦਰ ਲਾਡੀ, ਤਾਜ ਨਾਗੀਨਾ, ਰਾਜ ਦਦਰਾਲ, ਵਿੱਕੀ ਮੋਰਾਂਵਾਲੀਆ, ਮਨੋਹਰ ਧਾਰੀਵਾਲ, ਸੁਖਜੀਤ ਝਾਂਸ, ਕਾਜਲ ਧੂਤਾਂ ਵਾਲਾ, ਕੁਲਵਿੰਦਰ ਕਿੰਦਾ, ਸੁਦੇਸ਼ ਕੁਮਾਰੀ, ਦਵਿੰਦਰ ਰੂਹੀ, ਦਿਨੇਸ਼ ਦੀਪ , ਸੀ ਕੇ ਜੱਸੀ, ਸਤਪਾਲ ਸਾਹਲੋਂ ,ਅਮਰਜੀਤ ਬੇਗ਼ਮਪੁਰੀ ਕੈਨੈਡਾ, ਜੀਵਨ ਬਾਈ ਕੈਨੇਡਾ , ਜਸਵਿੰਦਰ ਬੱਲ, ਸੰਦੀਪ ਡਰੋਲੀ, ਰਣਜੀਤ ਕਲਸੀ, ਰਾਮ ਭੋਗਪੁਰੀਆ, ਬਲਦੇਵ ਰਾਹੀ, ਰਣਦੀਪ ਸਿੱਧੂ ਸਮੇਤ ਕਈ ਹੋਰਾਂ ਨੀਲਮ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ l

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੂੰਜੀ ਪੁਰਜੇ ਜੁੜਣ “ਸਾਹਿਤ ਤੇ ਸਮਾਜਕ ਸਰੋਕਾਰਾਂ” ਦੇ ਨਾਲ…ਹੋਣਗੇ …ਮੁਕੰਮਲ ਖੁਸ਼ਹਾਲ
Next articleਸਾਡੇ ਇਤਿਹਾਸ ਦੇ ਪੰਨੇ