ਗ਼ਰੀਬ ਮੁਲਕਾਂ ਅਤੇ ਤਣਾਅ ਵਾਲੇ ਖਿੱਤਿਆਂ ਲਈ ਮਾਰੂ ਹੋਵੇਗਾ ਕਰੋਨਾ: ਯੂਐੱਨ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕਰੋਨਾ ਮਹਾਮਾਰੀ ਦਾ ਮਾਰੂ ਅਸਰ ਤਣਾਅਪੂਰਨ ਮਾਹੌਲ ਵਾਲੇ ਖਿੱਤਿਆਂ ਅਤੇ ਗ਼ਰੀਬ ਮੁਲਕਾਂ ’ਤੇ ਜ਼ਿਆਦਾ ਹੋਵੇਗਾ। ਇਨ੍ਹਾਂ ਮੁਲਕਾਂ ਵਿਚ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਸਕਦੇ ਹਨ ਤੇ ਮੌਤਾਂ ਦੀ ਗਿਣਤੀ ਵੀ ਜ਼ਿਆਦਾ ਹੋਵੇਗੀ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਉਪ ਮੁਖੀ ਰਮੇਸ਼ ਰਾਜਾਸਿੰਘਮ ਨੇ ਯੂਐੱਨ ਸੁਰੱਖਿਆ ਕੌਂਸਲ ਨੂੰ ਕਿਹਾ ਕਿ ਵੈਕਸੀਨ ਦੀ ਘਾਟ, ਕਮਜ਼ੋਰ ਸਿਹਤ ਢਾਂਚਾ, ਵੱਡੇ ਇਕੱਠਾਂ ਕਾਰਨ, ਕਰੋਨਾਵਾਇਰਸ ਦੇ ਡੈਲਟਾ ਰੂਪ ਦੇ 124 ਮੁਲਕਾਂ ਵਿਚ ਫੈਲਾਅ ਅਤੇ 17 ਵਿਵਾਦਗ੍ਰਸਤ ਇਲਾਕਿਆਂ ਵਿਚ ਕਰੋਨਾ ਦਾ ਪੈਰ ਪਸਾਰਨਾ ਮਾਰੂ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਇਹ ਸਮਾਂ ਗ਼ਰੀਬਾਂ ਲਈ ਸਭ ਤੋਂ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਅਜੇ ਸਿਰਫ਼ ਸ਼ੁਰੂਆਤ ਹੈ ਅੱਗੇ ਦੇ ਹਾਲਾਤ ਬੇਹੱਦ ਮਾਰੂ ਹੋਣਗੇ। ਉਨ੍ਹਾਂ ਕਿਹਾ ਕਿ ਗ਼ਰੀਬ ਮੁਲਕਾਂ ਵਿਚ ਟੈਸਟਿੰਗ ਸਹੀ ਨਾ ਹੋਣ ਕਾਰਨ ਸਹੀ ਅੰਕੜੇ ਸਾਹਮਣੇ ਹੀ ਨਹੀਂ ਆ ਰਹੇ। ਅੱਜ ਸਾਡੇ ਕੋਲ ਦੋਹਰੀ ਮਹਾਮਾਰੀ ਹੈ, ਇੱਕ ਅਮੀਰ ਮੁਲਕਾਂ ਮੁਲਕਾਂ ਵਿੱਚ ਤੇ ਦੂਜੀ ਗ਼ਰੀਬ ਮੁਲਕਾਂ ਵਿੱਚ ਜਿੱਥੇ ਵੈਕਸੀਨ ਦੀ ਉਪਲੱਭਧਤਾ ਅਤੇ ਟੈਸਟਿੰਗ ਠੀਕ ਨਹੀਂ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਗ਼ਰੀਬ ਮੁਲਕਾਂ ਲਈ ਆਕਸੀਜਨ, ਟੈਸਟ ਕਿਟਾਂ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਉਣ ਲਈ ਸਹਾਇਤਾ ਕੀਤੀ ਜਾਵੇ। 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਡਿਗਰੀਆਂ ਫਰਜ਼ੀ ਨਿਕਲਣ ਕਾਰਨ ਸਿੰਗਾਪੁਰ ਵਿੱਚ ਦੋ ਭਾਰਤੀਆਂ ਨੂੰ ਸਜ਼ਾ
Next articleਬਰਨਾਲਾ: ਕਿਸਾਨ ਮੋਰਚੇ ’ਚ ਕਿਸਾਨਾਂ ਨੂੰ ਸਿਆਸੀ ਨੇਤਾਵਾਂ ਦੀਆਂ ਚੋਣ ਫੇਰੀਆਂ ਤੋਂ ਸੁਚੇਤ ਰਹਿਣ ਦਾ ਸੱਦਾ