ਗ਼ਜ਼ਲ

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਆ ਬਦਲੀਏ ਦੇਸ਼ ਨੂੰ,  ਜਾਗ ਕਿਸਾਨਾ ਜਾਗ਼
ਤਖਤ ਉਡੀਕੇ ਦੇਸ਼ ਦਾ, ਧੋਅ ਦਿੱਲੀ ਦੇ ਦਾਗ਼
ਕਿਰਤੀ ਤੇਰੇ ਨਾਲ਼ ਨੇ,   ਤੇਰੇ ਨਾਲ਼ ਜਵਾਨ
ਤੂੰ ਧਰਤੀ ਦਾ ਲਾਡਲ਼ਾ, ਬਦਲ ਸਿਆਸੀ ਰਾਗ਼
ਵਕਤ ਆਵਾਜ਼ਾਂ ਮਾਰਦਾ, ਲਾਲ ਕਿਲ੍ਹੇ ਦੇ ਵੱਲ
ਗੰਦ ਉਤਾਰੋ ਹੂੰਝ ਕੇ, ਰਹਿ ਨਾ ਜਾਵੇ ਲਾਗ਼
ਤੋਤੇ ਖਾਵਣ ਮੱਕ ਨੂੰ,    ਲੱਗੇ ਖਾਣ ਭਵਿੱਖ
ਢਾਹੁਣ ਬਨੇਰੇ ਆ ਪਏ, ਕਾਲੇ ਘੋਗੜ ਕਾਗ਼
ਫੜ ਫੜ ਮਸਲੋ  ਧੋਣ ਤੋਂ, ਕਾਲੇ ਪੀਲੇ ਸੱਪ
ਵੰਸ਼ ਤੁਹਾਡਾ ਡੱਸਦੇ,   ਸੂਕ ਰਹੇ ਨੇ ਨਾਗ਼
ਖੇਤ ਤੁਹਾਡੇ ਲੈਣਗੇ, ਆ ਵਿਉਪਾਰੀ ਮੁੱਲ
ਗੰਨੇ ਮਿਰਚ ਬਜ਼ਾਰ ਚੋਂ, ਮੁੱਲ ਲਵੋਂਗੇ ਸਾਗ਼
ਇਤਿਹਾਸ ਰਚਾਂਗੇ ਨਵਾਂ, ਉਕਰ ਸ਼ਹਾਦਤ ਨਾਲ਼
ਬਾਲ਼ੀਂ ਦੀਵੇ  “ਰੇਤਗੜੵ “, ਚਾਰੋਂ ਤਰਫ਼ ਚਿਰਾਗ਼
ਆਓ ਮਾਰੋ ਹੰਭਲ਼ਾ,  ਹੋ “ਬਾਲੀ” ਇਕ ਜੁੱਟ
ਦਿੱਲੀ ਮੁੜਿਓ ਜਿੱਤਕੇ, ਬਦਲੋ ਇਸਦੇ ਭਾਗ਼
ਬਲਜਿੰਦਰ ਸਿੰਘ ਬਾਲੀ ਰੇਤਗੜੵ 
9465129168
7087629168
Previous articleFog and frost affect normal life in J&K
Next articleਖ਼ੁਦਕੁਸ਼ੀਆਂ ਨਹੀ, ਸੰਘਰਸ਼ ਇਕੋ-ਇਕ ਹੱਲ, ਲੜਾਂਗੇ ਤੇ ਜਿੱਤਾਂਗੇ: ਕਿਸਾਨ ਨੇਤਾਵਾਂ ਦਾ ਸੰਦੇਸ਼