ਗ਼ਜ਼ਲ

(ਸਮਾਜ ਵੀਕਲੀ)

ਹੋ ਗਿਆ ਹੈ ਮੋਹ ਜਿਹਾ ਹੀ, ਭੰਗ ਆਪਣੇ ਆਪ ਤੋਂ !
ਆਉਣ ਲੱਗੀ ਹੈ ਜਿਵੇਂ ਹੁਣ , ਸੰਗ ਆਪਣੇ ਆਪ ਤੋਂ !

ਮੌਤ ਜਿਹਾ ਅਹਿਸਾਸ ਮਨ ਤੇ, ਤਾਰੀ ਰਹਿੰਦਾ ਹੈ ਸਦਾ ,
ਆ ਗਿਆ ਹੋਵਾਂ ਜਿਵੇਂ ਮੈਂ , ਤੰਗ ਆਪਣੇ ਆਪ ਤੋਂ !

ਕਿੰਨਾਂ ਕੁਝ ਚਿਰ ਲਾਸ਼ ਆਪਣੀ ਮੈਂ ਘਸੀਟੀ ਫਿਰਾਂਗਾ,
ਕਿਉਂ ਲਵਾਂ ਨਾ ਹੁਣ ਮੁਆਫੀ, ਮੰਗ ਆਪਣੇ ਆਪ ਤੋਂ !

ਮਾਰ ਕੇ ਜਾਮੀਰ ਆਪਣੀ , ਕਿਸ ਤਰਾਂ ਜੀਵੇਂ ਗਾ ਤੂੰ ,
ਐ ਮਨਾਂ ! ਸ਼ਰਮ ਕਰ ਕੁਝ, ਸੰਗ ਆਪਣੇ ਆਪ ਤੋਂ !

ਕਿਉਂ ਕੁਰਾਹੇ ਪਾਉਂਦਿਆਂ ਤੋਂ, ਢੰਗ ਪੁੱਛਦੈਂ ਜੀਣ ਦਾ,
ਜੇ ਜਿਉਂਣੈ, ਜੀਣ ਦਾ ਪੁੱਛ , ਢੰਗ ਆਪਣੇ ਆਪ ਤੋਂ !

ਕਿਉਂ ਕਿਸੇ ਦੇ ਦਰ ਤੇ ਜਾਕੇ , ਖੈਰ ਮੰਗਦੈਂ ਪਿਆਰ ਦੀ,
ਜੋ ਵੀ ਮੰਗਣੈ ਸੱਧਰਾਂ ਤੂੰ , ਮੰਗ ਆ੍ਪਣੇ ਆਪ ਤੋਂ !

ਜਗੀਰ ਸੱਧਰ
98770 , 15302

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਸ਼ੀਸ਼ੇ ਦੇ ਗਿਲਾਸ