(ਸਮਾਜ ਵੀਕਲੀ)
ਖੁਦਾ ਤੇਰੀ ਖੁਦਾਈ ਤੇ,ਕਦੀ ਹਾਲਾਤ ਨੂੰ ਵੇਖਾਂ।
ਕਦੀ ਪੀਂਦੈ ਪਿਆਲੇ ਜ਼ਹਿਰ ਦੇ ਸੁਕਰਾਤ ਨੂੰ ਵੇਖਾਂ।
ਕਦੇ ਸੂਰਜ਼ ਕਦੇ ਇਹ ਚੰਨ ਤਾਰੇ ਸੱਭ ਧਰਤੀ ਤੇ,
ਕਦੀ ਸਾਗਰ ਅਤੇ ਦਰਿਆ ਬਣੇ ਜਜਬਾਤ ਨੂੰ ਵੇਖਾਂ।
ਭਰੇ ਨੇ ਨੈਣ ਸਮੁੰਦਰ ਜਿਉਂ ਮੇਰੇ ਵੇਖਿਆ ਜਦੋਂ ਮੰਜ਼ਰ,
ਜਦੋਂ ਵੀ ਰਹਿਬਰਾਂ ਨੇ ਹੈ ਜ਼ੋ ਸਿਰਜੀ ਰਾਤ ਨੂੰ ਵੇਖਾਂ ।
ਕਦੀ ਵੇਖਾਂ ਕਸ਼ਕ ਅਪਣੀ ,ਭਰੇ ਸੈਲਾਬ ਦੇ ਵਿੱਚੋਂ,
ਜਦੋਂ ਨੇ ਜੂਝ ਦੇ ਆਸ਼ਕ,ਨਵੀਂ ਪ੍ਰਭਾਤ ਨੂੰ ਵੇਖਾਂ।
ਭਰੋਸਾ ਆਸ਼ਕੀ ਤੇ ਜਾਂ ,ਖ਼ੁਦਾ ਤੇਰੀ ਖੁਦਾਈ ਤੇ,
ਮਿਲੀ ਜ਼ੋ ਹੋਂਦ ਯਾਰਾਂ ਤੋਂ,ਉਸੇ ਸੌਗਾਤ ਨੂੰ ਵੇਖਾਂ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly