(ਸਮਾਜ ਵੀਕਲੀ)
ਹਨੇਰਾ ਹੋਣ ਨਈਂ ਦੇਣਾ,ਤੂੰ ਦੀਵੇ ਬਾਲ ਕੇ ਰੱਖੀਂ।
ਲਿਆਵਾਂ ਚੰਨ ਤਾਰੇ ਮੈਂ,ਤੂੰ ਜੁਗਨੂੰ ਭਾਲ ਕੇ ਰੱਖੀਂ।
ਕਿ ਸੁਪਨੇ ਜ਼ਿੰਦਗੀ ਦੇ ਵਿਚ,ਸ਼ਜਾਏ ਸੱਚ ਹੋ ਜਾਂਦੇ,
ਦਿਲਾ ਮੁਸ਼ਕਲ ‘ਚ ਵੀ ਤੂੰ ਹੌਸ਼ਲਾ ਸੰਭਾਲ ਕੇ ਰੱਖੀਂ।
ਮੁਸੀਬਤ ਵਿਚ ਦਿਲੋਂ ਖੜਦੇ ਪਛਾਣੀ ਤੂੰ ਮਹੁੱਬਤ ਨੂੰ,
ਮਹੁੱਬਤ ਲਾਜ਼ ਬਣਦੀ ਹੈ,ਮਹੁੱਬਤ ਪਾਲ ਕੇ ਰੱਖੀਂ।
ਇਰਾਦੇ ਪਾਕ ਨਈਂ ਹੁੰਦੇ,ਮਨਾਂ ਵਿਚ ਖੋਟ ਰਖਦੇ ਜ਼ੋ,
ਨੜਿੰਨਵੇਂ ਖਾਣ ਕਸਮਾਂ ਰਾਬਤੇ ਸਭ ਟਾਲ ਕੇ ਰੱਖੀਂ।
ਸਮੇਂ ਦੀ ਵਾਗ਼ ਫੜਦੇ ਜ਼ੋ,ਤੁਫਾਨਾਂ ਵਾਂਗ ਤੁਰਦੇ ਉਹ,
ਰਹੀਂ ਨਾ ਪਰਦਿਆਂ ਵਿਚ ਜ਼ਫ਼ਰ ਕੋਈ ਜਾਲ਼ ਕੇ ਰੱਖੀਂ।
ਕਿ ਇੱਥੇ ਹਰ ਕਦਮ ਧੋਖਾ,ਇਹ ਦੁਨੀਆਂ ਸਮਝ ਧੋਖੇ ਦੀ,
ਦਿਲਾ ਔਕਾਤ ਅਪਣੀ ਤੂੰ,ਜ਼ਰਾ ਸੰਭਾਲ ਕੇ ਰੱਖੀਂ।
ਪੜਾਅ ਨੂੰ ਪਾਰ ਕਰਨਾ ਹੈ,ਨਹੀਂ ਤੂੰ ਤਿਲਮਿਲਾ ਜਾਣਾ,
ਉਡੀਕਣ ਯਾਰ ਐ ! ਕਿਰਤੀ ਮੁਸ਼ੱਕਤ ਘਾਲ ਕੇ ਰੱਖੀਂ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly