ਹੁਸਿ਼ਆਰਪੁਰ – (ਹਰਜਿੰਦਰ ਛਾਬੜਾ) ਪਿਛਲੇ ਦਿੱਨੀ ਜਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਖੁਰਦਾਂ ਦੇ ਗਗਨ ਸਿੰਘ ਨੇ ਨਿਊਜੀਲੈਡਂ ਦੀ ਧਰਤੀ ਉਪਰ ਨੈਸ਼ਨਲ ਰੇਸਲਿੰਗ 65 ਕਿਲੋ ਵਰਗ ਵਿੱਚ ਗੋਲਡ ਮੇਡਲ ਜਿੱਤ ਕੇ ਆਪਣੀ ਵੱਖਰੀ ਪਛਾਣ ਬਣਾਈ ਜਿਸ ਤਰਾਂ ਹੀ ਗਗਨ ਸਿੰਘ ਦੇ ਜਿੱਤਣ ਦੀ ਖਬਰ ਪਿੰਡ ਖੁਰਦਾਂ ਵਿੱਚ ਆਈ ਤਾ ਪਿੰਡ ਵਾਲਿਆ ਨੇ ਖੁਸ਼ੀਆ ਮਨਾਉਣੀਆ ਸ਼ੁਰੂ ਕਰ ਦਿੱਤੀਆ ਅਤੇ ਲੱਡੂ ਵੰਡੇ । ਜਿਕਰਯੋਗ ਹੈ ਕਿ ਰੇਸਲਰ ਗਗਨ ਸਿੰਘ ਦਾ ਦਾਦਾ ਕਿਸ਼ਨ ਸਿੰਘ ਭਲਵਾਨ ਸੀ ਅਤੇ ਇਹ ਪਰਿਵਾਰ ਭਲਵਾਨਾਂ ਦਾ ਟੱਬਰ ਮੰਨਿਆ ਜਾਦਾ ਹੈ ਅਤੇ ਸਾਲ 2011 ਵਿੱਚ ਗਗਨ ਸਿੰਘ ਆਪਣੇ ਸੁਨਿਹਰੀ ਭਵਿਖ ਲਈ ਨਿਊਜੀਲੈਡਂ ਪੜਣ ਵਾਸਤੇ ਗਿਆ ਅਤੇ ਨਾਲ ਨਾਲ ਆਪਣੀ ਰੇਸਲਿੰਗ ਨੂੰ ਜਾਰੀ ਰੱਖਿਆ ।
ਗਗਨ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਮੇਰੇ ਦੋ ਲੜਕੇ ਹਨ ਅਮਨਦੀਪ ਸਿੰਘ ਕਨੇਡਾ ਵਿੱਚ ਰੇਸਲਿੰਗ ਕਰ ਰਿਹਾ ਹੈ ਅਤੇ ਗਗਨ ਸਿੰਘ ਨਿਊਜੀਲੈਡਂ ਵਿੱਚ ਰੇਸਲਿੰਗ ਕਰ ਰਿਹਾ ਹੈ ਮੇਰੇ ਦੋਨੋ ਲੜਕਿਆ ਨੇ ਆਪਣੀ ਮੇਹਨਤ ਸਦਕਾ ਅੱਜ ਭਾਰਤ ਪੰਜਾਬ ਦਾ ਨਾਮ ਵਿਦੇਸ਼ਾ ਦੀ ਧਰਤੀ ਦੇ ਰੌਸ਼ਨ ਕੀਤਾ ਹੈ ਜਿਸ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਣ ਹੈ। ਗਗਨ ਸਿੰਘ ਦਾ ਪਰਿਵਾਰਕ ਪਿਛੋਕੜ ਭਲਵਾਨੀ ਨਾਲ ਜੁੜਿਆ ਹੈ।