ਖੱਟਰ ਦਾ ਰਾਹ ਡੱਕਣ ਵਾਲੇ ਕਿਸਾਨਾਂ ’ਤੇ ਇਰਾਦ-ਏ-ਕਤਲ ਦਾ ਕੇਸ ਦਰਜ

ਅੰਬਾਲਾ, (ਸਮਾਜ ਵੀਕਲੀ) : ਨਵੇਂ ਖੇਤ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮੂਹ ਵੱਲੋਂ ਮੁੱਖ ਮੰਤਰੀ ਐੱਮਐੱਲ ਖੱਟਰ ਦੇ ਕਾਫਲੇ ਨੂੰ ਕਥਿਤ ਤੌਰ ’ਤੇ ਰੋਕਣ ਤੇ ਡਾਂਗਾਂ ਸੁੱਟਣ ਤੋਂ ਬਾਅਦ ਹਰਿਆਣਾ ਪੁਲੀਸ ਨੇ ਵੱਖ-ਵੱਖ ਦੋਸ਼ਾਂ ਵਿੱਚ 13 ਕਿਸਾਨਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਦੰਗਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ।

ਮੰਗਲਵਾਰ ਨੂੰ ਵਿਰੋਧ ਕਰ ਰਹੇ ਕਿਸਾਨਾਂ ਦੇ ਸਮੂਹ ਨੇ ਸ੍ਰੀ ਖੱਟਰ ਨੂੰ ਉਸ ਸਮੇਂ ਕਾਲੇ ਝੰਡੇ ਦਿਖਾਏ ਸਨ ਜਦੋਂ ਉਨ੍ਹਾਂ ਦਾ ਕਾਫਲਾ ਅੰਬਾਲਾ ਸ਼ਹਿਰ ਵਿੱਚੋਂ ਲੰਘ ਰਿਹਾ ਸੀ।

Previous articleਨਰਵਾਣੇ ਨੇ ਪੂਰਬੀ ਲੱਦਾਖ ’ਚ ਫ਼ੌਜੀ ਤਿਆਰੀਆਂ ਦਾ ਜਾਇਜ਼ਾ ਲਿਆ
Next articleਪਰਿਵਾਰ ਦੇ ਤਿੰਨ ਜੀਆਂ ਨੇ ਸਲਫ਼ਾਸ ਖਾ ਕੇ ਦਿੱਤੀ ਜਾਨ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਹੋਏ ਲਾਈਵ