(ਸਮਾਜ ਵੀਕਲੀ)
ਇਕ ਕਹਾਵਤ ‘ਰੋਗ ਦਾ ਘਰ ਹੈ ਖੰਘ ਅਸਲ ਵਿਚ ਖੰਘ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ।
ਖੰਘ, ਜੁਕਾਮ, ਬਲਗਮ ਅਤੇ ਜ਼ਿਆਦਾ ਗੰਭੀਰ ਬਿਮਾਰੀਆਂ ਬਾਰੇ ਸੂਚਨਾ ਵੰਡਣਾ ਅਤੇ ਉਸ ਦੇ ਅਨੁਸਾਰ ਕੰਮ ਕਰਨਾ ਕਿਉਂ ਜ਼ਰੂਰੀ ਹੈ।
ਆਯੂਰਵੈਦਿਕ ਅਨੁਸਾਰ ਕਿਸੇ ਵੀ ਤਰਾ ਦੇ ਸਰੀਰ ਵਿੱਚ ਰੋਗ ਹੋਣ ਦੇ ਤਿੰਨ ਕਾਰਨ ਹੁੰਦੇ ਹਨ, ਵਾਤ,ਪਿੱਤ,ਕਫ,
ਵਾਤ ਦਾ ਅਰਥ ਵਾਯੂ, ਪਿੱਤ ਦਾ ਅਰਥ ਗਰਮੀ ਅਤੇ ਕਫ਼ ਦਾ ਅਰਥ ਚਿਕਨਾਈ ਤੋਂ ਹੈ। ਤੰਦਰੁਸਤ ਸਰੀਰ ਲਈ ਵਾਤ, ਪਿੱਤ ਅਤੇ ਕਫ ਦਾ ਸੰਤੁਲਨ ਹੋਣਾ ਜ਼ਰੂਰੀ ਹੈ। ਇਨ੍ਹਾਂ ਦਾ ਸੰਤੁਲਨ ਵਿਗੜਨ ਨਾਲ ਸਰੀਰ ਰੋਗੀ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਬਾਰੇ ਜਾਣਕਾਰੀ ਹੋਣਾ ਹਰੇਕ ਵਿਅਕਤੀ ਲਈ ਜ਼ਰੂਰੀ ਹੈ।
ਅੱਜ ਗੱਲ ਕਰਾਗੇ ਕਫ ਦੀ.
ਕਫ, ਸਰੀਰ ਵਿਚ ਬਲਗਮ,ਜੁਖਾਮ,ਖਾਸੀ ਦਾ ਬਣਨਾ,bਖੰਘ, ਜੁਕਾਮ, ਗਲਾ ਖ਼ਰਾਬ ਹੋਣਾ ਅਤੇ ਨੱਕ ਵਗਣਾ ਬੱਚਿਆਂ ਦੇ ਜੀਵਨ ਦੀਆਂ ਆਮ ਘਟਨਾਵਾਂ ਹੁੰਦੀਆਂ ਹਨ।ਫਿਰ ਵੀ, ਕੁਝ ਮਾਮਲਿਆਂ ਵਿੱਚ, ਖਾਂਸੀ ਅਤੇ ਜੁਕਾਮ ਨਿਮੋਨੀਆ ਜਾਂ ਤਪਦਿਕ (ਟੀ. ਬੀ.) ਜਿਹੀਆਂ ਗੰਭੀਰ ਬਿਮਾਰੀਆਂ ਦੇ ਲੱਛਣ ਹੁੰਦੇ ਹਨ ਤਪੇਦਿਕ ਦਾ ਤਾਂ ਇਹ ਸੱਜਾ ਹੱਥ ਹੈ। ਕਫ ਵਾਲੀ ਖਾਂਸੀ ਵਿਚ ਬਲਗਮ ਡਿੱਗਦੀ ਹੈ। ਟੀ.ਬੀ. ਦੁਆਰਾ ਹੋਣ ਵਾਲੀ ਖੰਘ ਬਹੁਤ ਸਮੇਂ ਤੱਕ ਬੁਖਾਰ ਤੇ ਜਲਨ ਨੂੰ ਪੈਦਾ ਕਰਨ ਦੇ ਬਾਅਦ ਆਉਂਦੀ ਹੈ। ਛਾਤੀ ਵਿਚ ਟੀ.ਬੀ ਕਾਰਨ ਜੋ ਖੰਘ ਹੁੰਦੀ ਹੈ, ਉਹ ਬਹੁਤ ਤੇਜ਼ ਹੁੰਦੀ ਹੈ। ਖੰਘਦੇ ਸਮੇਂ ਰੋਗੀ ਦੇ ਗਲੇ ਨੂੰ ਬਹੁਤ ਤਕਲੀਫ ਹੁੰਦੀ ਹੈ, ਬਦਨ ਵਿਚ ਦਰਦ ਹੁੰਦਾ ਹੈ। ਖੰਘਦੇ ਸਮੇਂ ਕਦੇ-ਕਦੇ ਕਫ ਨਾਲ ਖੂਨ ਵੀ ਆਉਂਦਾ ਹੈ। ਕੰਠ ਅਤੇ ਛਾਤੀ ਵਿਚ ਪੀੜ ਹੁੰਦੀ ਹੈ। ਜਦੋਂ ਖੰਘ ਸ਼ੁਰੂ ਹੁੰਦੀ ਹੈ ਤਾਂ ਸਿਰਫ ਸੁੱਕੀ ਖੰਘ ਹੀ ਹੁੰਦੀ ਹੈ ਅਰਥਾਤ ਬਲਗਮ ਨਹੀਂ ਨਿਕਲਦਾ ਪਰ ਕਈ ਮਾਮਲਿਆਂ ਵਿਚ ਬਾਅਦ ਵਿਚ ਬਲਗਮ ਦੇ ਨਾਲ-ਨਾਲ ਖੂਨ ਵੀ ਆਉਣ ਲੱਗਦਾ ਹੈ। ਸਾਧਾਰਨ ਤੌਰ ‘ਤੇ ਖੰਘ ਫੇਫੜਿਆਂ ਵਿਚ
ਜ਼ਿਆਦਾ ਸਰਦੀ ਜਾਂ ਗਰਮੀ ਦਾ ਅਸਰ ਹੋਣ, ਨਜਲਾ ਜ਼ੁਕਾਮ ਹੋ ਜਾਣ, ਨਿਮੋਨੀਆਂ, ਤਪਦਿਕ, ਗਲੇ ਵਿਚ ਖਰਾਸ਼ ਹੋ ਜਾਣ, ਸਾਹ ਨਲੀ ਵਿਚ ਧੂੜ-ਧੂੰਆਂ ਆਦਿ ਦੇ ਪ੍ਰਵੇਸ਼ ਕਰ ਜਾਣ ਆਦਿ ਕਾਰਨਾਂ ਨਾਲ ਹੋ ਸਕਦੀ ਹੈ। ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਣ, ਸਿਗਰਟਨੋਸ਼ੀ ਕਰਨ, ਗੁਟਕਾ ਤੰਬਾਕੂ ਆਦਿ ਦੀ ਵਰਤੋਂ ਕਰਨ ਨਾਲ ਵੀ ਖੰਘ ਦਾ ਇਨਫੈਕਸ਼ਨ ਹੋ ਜਾਂਦਾ ਹੈ। ਮੌਸਮ ਦੇ ਅਨੁਸਾਰ ਸ਼ੁਰੂ ਤੋਂ ਹੀ ਬਚਾਅ ਕਰਨ ਨਾਲ ਖੰਘ ਦਾ ਹੋਣਾ ਨਿਸ਼ਚਿਤ ਹੁੰਦਾ ਹੈ। ਇਸ ਲਈ ਮੌਸਮ ਦੇ ਅਨੁਕੂਲ ਪਹਿਰਾਵਾ, ਖਾਣ-ਪੀਣ ਦਾ ਧਿਆਨ ਰੱਖਦਿਆਂ ਖੰਘ ਤੋਂ ਬਚਿਆ ਜਾ ਸਕਦਾ ਹੈ। ਖੰਘ ਹੋ ਜਾਣ ‘ਤੇ ਉਸ ਨੂੰ ਰੋਕਣ ਅਤੇ ਖਤਮ ਕਰਨ ਲਈ ਹੇਠ ਲਿਖੇ ਤਰੀਕਿਆਂ ਨੂੰ ਕਰਨਾ ਲਾਭਦਾਇਕ ਹੈ।
* ਕਾਲੀ ਮਿਰਚ, ਅਦਰਕ, ਤੁਲਸੀ ਦੇ ਪੱਤੇ ਲੌਂਗ ਪਾ ਕੇ ਚਾਹ ਬਣਾ ਕੇ ਪੀਣ ਨਾਲ ਖੰਘ ਤੇ ਜ਼ੁਕਾਮ ਦੋਵਾਂ ਵਿਚ ਫਾਇਦਾ ਹੁੰਦਾ ਹੈ।
* ਅਦਰਕ ਦਾ ਰਸ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਇਕ ਚਮਚ ਦੀ ਮਾਤਰਾ ਵਿਚ ਮਾਮੂਲੀ ਗਰਮ ਕਰਕੇ ਦਿਨ ਵਿਚ ਤਿੰਨ-ਚਾਰ ਵਾਰ ਲੈਂਦੇ ਰਹਿਣ ਨਾਲ ਆਰਾਮ ਮਿਲਦਾ ਹੈ।
* ਕਾਲੀ ਮਿਰਚ ਪੀਸ ਕੇ ਉਸ ਵਿਚ ਚਾਰ ਗੁਣਾਂ ਗੁੜ ਮਿਲਾਕੇ ਅੱਧਾ ਗ੍ਰਾਮ ਦੀਆਂ ਗੋਲੀਆਂ ਬਣਾ ਕੇ ਰੱਖ ਲਓ। ਸਵੇਰੇ-ਦੁਪਹਿਰ, ਸ਼ਾਮ ਇਕ-ਗੋਲੀ ਚੂਸਣ ਨਾਲ ਖੰਘ ਵਿਚ ਆਰਾਮ ਮਿਲੇਗਾ।
* ਮੁਨੱਕਾ ਦੇ ਬੀਜ ਨੂੰ ਕੱਢ ਕੇ ਉਸ ਬੀਜ ਨੂੰ ਉਬਲਦੇ ਘਿਓ ਵਿਚ ਪਾ ਕੇ ਲਾਲ ਕਰਕੇ ਭੁੰਨ ਲਓ। ਉਸ ਨੂੰ ਕੱਢ ਦੇ ਬਾਰੀਕ ਚੂਰਨ ਬਣਾ ਲਓ। ਇਸ ਵਿਚ ਕਾਲੀ ਮਿਰਚ ਦਾ ਚੂਰਨ ਬਣਾ ਕੇ ਬਰਾਬਰ ਮਾਤਰਾ ਵਿਚ ਮਿਲਾ ਲਓ। ਇਕ ਗ੍ਰਾਮ ਚੂਰਨ ਨੂੰ ਸ਼ਹਿਦ ਨਾਲ ਦਿਨ ਵਿਚ ਤਿੰਨ ਵਾਰ ਲੈਣ ‘ਤੇ ਖੰਘ ਤੋਂ ਆਰਾਮ ਮਿਲਦਾ ਹੈ।
* ਭਿੰਡੀ ਦੇ ਛੋਟੇ-ਛੋਟੇ ਟੁੱਕੜਿਆਂ ਨੂੰ ਕੱਟ ਕੇ ਪਾਣੀ ਵਿਚ ਪਾ ਕੇ ਉਬਾਲੋ। ਇਸ ਦੀ ਭਾਫ ਨਾਲ ਗਲੇ ਦੀ ਸੋਜ (ਟਾਂਸਿਲ) ਤੇ ਦੋਵਾਂ ‘ਚ ਹੀ ਆਰਾਮ ਮਿਲਦਾ ਹੈ।
*ਗਰਮ ਪਾਣੀ ਵਿਚ ਚੁਟਕੀ ਭਰ ਨਮਕ ਪਾ ਕੇ ਉਸ ਨੂੰ ਪੀਣ ਅਤੇ ਗਰਾਰੇ ਕਰਦੇ ਰਹਿਣ ਨਾਲ ਖੰਘ ਵਿਚ ਵੀ ਲਾਭ ਮਿਲਦਾ ਹੈ।
*3-4 ਲੌਂਗਾਂ ਨੂੰ ਤਵੇ ‘ਤੇ ਭੁੰਨ ਕੇ ਉਸ ਨੂੰ ਇਕ ਗਲਾਸ ਦੁੱਧ ਵਿਚ ਪਾ ਕੇ ਉਬਾਲ ਲਓ। ਸੌਂਦੇ ਸਮੇਂ ਇਸ ਦੁੱਧ ਨੂੰ ਪਿਲਾਉਣ ਨਾਲ ਖੰਘ ਵਿਚ ਆਰਾਮ ਮਿਲਦਾ ਹੈ।
* ਇਕ ਤੋਲਾ ਗੁੜ ਅਤੇ ਦੋ ਤੋਲਾ ਗਾਂ ਦੇ ਘਿਓ ਦੇ ਨਾਲ ਮਿਲਾ ਕੇ ਰੋਜ਼ਾਨਾ ਸੇਵਨ ਕਰਨ ਨਾਲ ਸੁੱਕੀ ਖੰਘ ਤੋਂ ਆਰਾਮ ਮਿਲਦਾ ਹੈ। ਛੋਟੇ ਬੱਚਿਆਂ ਦੇ ਪਖਾਨਾ ਰਸਤੇ ‘ਤੇ ਤਿੰਨ-ਚਾਰ ਬੂੰਦਾਂ ਸਰੋਂ ਦਾ ਤੇਲ ਟਪਕਾਉਂਦੇ ਰਹਿਣ ਨਾਲ ਵੀ ਖੰਘ ਵਿਚ ਲਾਭ ਮਿਲਦਾ ਹੈ।
* ਸ਼ੁੱਧ ਸ਼ਰ੍ਹੋਂ ਦੇ ਤੇਲ ਵਿਚ 10 ਗ੍ਰਾਮ ਕਾਲਾ ਨਮਕ ਮਿਲਾ ਕੇ ਰੱਖੋ। ਇਸ ਨਾਲ ਬੱਚਿਆਂ ਦੀ ਛਾਤੀ ‘ਤੇ ਮਾਲਿਸ਼ ਕਰੋ। ਵਾਰ-ਵਾਰ ਖੰਘ ਹੋਣ ਹੋਣ ‘ਤੇ ਛੇਤੀ ਹੀ ਹਲਦੀ ਦੀ ਗੰਢੀ ਨੂੰ ਚੂਸਣ ਨਾਲ ਆਰਾਮ ਮਿਲਦਾ ਹੈ।
* ਕਾਲੀ ਮਿਰਚ, ਲੌਂਗ ਅਤੇ ਮਿਸ਼ਰੀ ਤਿੰਨਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਇਕ ਕੱਪ ਪਾਣੀ ਵਿਚ ਪਾ ਕੇ ਉਬਾਲੋ ਜਦ ਇਹ ਚੌਥਾਈ ਰਹਿ ਜਾਵੇ ਤਾ ਲਾਹ ਕੇ ਚਾਹ ਦ ੇਬਰਾਬਰ ਘੁੱਟ ਭਰ ਕੇ ਪੀ ਲਓ। ਕਫ ਵਾਲੀ ਖੰਘ ਵਿਚ ਜ਼ਿਆਦਾ ਲਾਭਦਾਇਕ ਹੁੰਦਾ ਹੈ।
* ਪੁਰਾਣੀ ਇਮਲੀ 50 ਗ੍ਰਾਮ ਲੈ ਕੇ ਉਸ ਨੂੰ ਇਕ ਕੱਪ ਪਾਣੀ ਵਿਚ ਪਾ ਕੇ ਉਬਾਲੋ। ਜਦ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਨੂੰ ਚਾਹ ਦੇ ਬਰਾਬਰ ਪੀਓ। ਇਸ ਨਾਲ ਸਾਹ ਘੁੱਟਣ ਵਾਲੀ ਖੰਘ, ਅਰਥਾਤ ਅਜਿਹੀ ਖੰਘ ਜਿਸ ਨੂੰ ਖੰਘਦੇ-ਖੰਘਦੇ ਸਾਹ ਅਟਕਣ ਲੱਗੇ, ਉਸ ਸਥਿਤੀ ਵਿਚ ਲਾਭਦਾਇਕ ਹੁੰਦੇ ਹਨ।
* ਬੇਰ ਦੇ ਕੋਮਲ-ਕੋਮਲ ਪੱਤਿਆਂ ਨੂੰ ਲੈ ਕੇ ਗਾਂ ਦੇ ਘਿਓ ਵਿਚ ਪਾ ਕੇ ਭੁੰਨ ਲਓ ਅਤੇ ਉਸ ਦਾ ਚੂਰਨ ਬਣਾ ਲਓ। ਇਕ ਗ੍ਰਾਮ ਚੂਰਨ ਵਿਚ ਚੌਥਾਈ ਹਿੱਸਾ ਕਾਲਾ ਨਮਕ ਮਿਲਾ ਕੇ ਉਸ ਨੂੰ ਸ਼ਹਿਦ ਨਾਲ ਮਿਲਾ ਲਓ। ਦਿਨ ਵਿਚ ਤਿੰਨ ਵਾਰ ਚਾਰ-ਚਾਰ ਘੰਟੇ ‘ਤੇ ਇਸ ਮਿਸ਼ਰਣ ਨੂੰ ਚਟਾਉਂਦੇ ਰਹਿਣ ਨਾਲ ਹਰ ਤਰ੍ਹਾਂ ਦੀ ਖੰਘ ਦੂਰ ਹੋ ਜਾਂਦੀ ਹੈ।
* ਕੱਚੇ ਲਸਣ ਨੂੰ ਮੂੰਹ ਵਿਚ ਰੱਖ ਕੇ ਚੂਸਦੇ ਰਹਿਣ ਨਾਲ ਖੰਘ ਦਾ ਵੇਗ ਘੱਟ ਹੋ ਜਾਂਦਾ ਹੈ।
ਵੈਦ ਅਮਨਦੀਪ ਸਿੰਘ ਬਾਪਲਾ
9914611496
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly