(ਸਮਾਜ ਵੀਕਲੀ)
ਇਕ ਖੋਟੀ ਤਕਦੀਰ ,ਦੂਜਾ ਲੇਖ ਸਾਡੇ ਕਾਲ਼ੇ
ਗਏ ਲੂਣ ਦੇ ਸ਼ਹਿਰ, ਲੈਕੇ ਪੈਰਾਂ ਵਿਚ ਛਾਲੇ
ਉਨ੍ਹਾਂ ਲੋਕਾਂ ਨੂੰ ਨਾ ਦੱਸੋ ,ਕੀ ਦੀਵਾਨਗੀ ਹੱਦ
ਘਰ ਆਪਣੇ ਨੂੰ ਫੂਕ ਤੱਕੇ ਜਿਨ੍ਹਾਂ ਨੇ ਉਜਾਲ਼ੇ
ਲੈਕੇ ਸਾਡੇ ਕੋਲ਼ੋ ਵੋਟਾਂ , ਸਾਡੇ ਮਸਲੇ ਨੇ ਭੁੱਲੇ
ਕਿੰਨੇਂ ਵਰ੍ਹੇ ਅਸੀਂ ਜਿੰਨ੍ਹਾਂ ਨੂੰ ਜਿਤਾਉਣ ਲਈ ਗਾਲ਼ੇ
ਉੰਨ ਮੁੰਨ ਕਰ ਕੇ ਭੇਡਾਂ ਤੋਂ, ਵੰਡੇ ਕੰਬਲ ਭੇਡਾਂ ਨੂੰ
ਸਾਡੇ ਹਾਕਮਾਂ ਦੇ ਕੰਮ , ਸਾਰੇ ਜੱਗ ਤੋਂ ਨਿਰਾਲੇ
ਘਰੇ ਵੱਜਦੇ ਡਾਕੇ ਦਾ ,ਹੁਣ ਦੋਸ਼ ਦੇਈਏ ਕੀਹਨੂੰ
ਜਦੋਂ ਚੋਰ ਤੇ ਲੁਟੇਰੇ , ਹੱਥੀ ਰਾਖੀ ਤੇ ਬਿਠਾ ਲੇ
ਇਹਦੇ ਨਾਲੋਂ ਵੱਧ ਕੋਝਾ ,ਹੋਰ ਹੋਣਾ ਕੀ ਮਜ਼ਾਕ
ਮੂੰਹੋ ਆਖੇ ਜੀ ਆਇਆਂ , ਲਾ ਕੇ ਬੂਹੇ ਉੱਤੇ ਤਾਲ਼ੇ
ਇਹੀ ਜਮਾਂ ਪੂੰਜੀ ਸਾਡੀ ,ਇਹੀ ਸਾਡਾ ਸਰਮਾਇਆ
ਅਸੀਂ ਆਪਣੇ ਦਰਦ ਧੀਆਂ ਪੁੱਤਾਂ ਵਾਂਗ ਪਾਲ਼ੇ
ਲਿਖਤ ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਸੰਪਰਕ 8194958011